ਅਫਸਾਨਾ ਦੇ ਘਰ ਵੀ ਲੱਗੀਆਂ ਰੌਣਕਾਂ, ਛੋਟੇ ਸਿੱਧੂ ਦੀ ਖ਼ੁਸ਼ੀ 'ਚ ਮਨਾਇਆ ਜਸ਼ਨ ਵੇਖ ਫੈਨਜ਼ ਦੇ ਚਿਹਰਿਆਂ 'ਤੇ ਆਵੇਗਾ ਨੂਰ

Monday, Mar 18, 2024 - 12:07 PM (IST)

ਅਫਸਾਨਾ ਦੇ ਘਰ ਵੀ ਲੱਗੀਆਂ ਰੌਣਕਾਂ, ਛੋਟੇ ਸਿੱਧੂ ਦੀ ਖ਼ੁਸ਼ੀ 'ਚ ਮਨਾਇਆ ਜਸ਼ਨ ਵੇਖ ਫੈਨਜ਼ ਦੇ ਚਿਹਰਿਆਂ 'ਤੇ ਆਵੇਗਾ ਨੂਰ

ਐਂਂਟਰਟੇਨਮੈਂਟ ਡੈਸਕ (ਬਿਊਰੋ) - ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇਕ ਵਾਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ, ਬੀਤੇ ਦਿਨੀਂ ਸਿੱਧੂ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਨਾਲ ਗੂੰਜ ਉੱਠਿਆ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ।

PunjabKesari

ਇਹ ਖ਼ੁਸ਼ਖ਼ਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਨੇ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਛੋਟੇ ਸਿੱਧੂ ਦੀ ਆਉਣ ਦੀ ਖ਼ੁਸ਼ੀ 'ਚ ਘਰ 'ਚ ਵੱਡਾ ਸਾਰਾ ਸੈਲੀਬ੍ਰੇਸ਼ਨ ਕੀਤਾ। 

PunjabKesari

ਕੇਕ ਕੱਟ ਕੇ ਨਿੱਕੇ ਸਿੱਧੂ ਦਾ ਕੀਤਾ ਸਵਾਗਤ
ਦਰਅਸਲ, ਅਫਸਾਨਾ ਨੇ ਘਰ 'ਚ ਸਿੱਧੂ ਤੇ ਖੁਦਾ ਬਖਸ਼ ਲਈ ਕੇਕ ਕੱਟਿਆ। ਇਸ ਦੌਰਾਨ ਅਫਸਾਨਾ ਨੇ ਸਿੱਧੂ ਦੇ ਗੀਤਾਂ 'ਤੇ ਪਰਿਵਾਰ ਨਾਲ ਕਾਫ਼ੀ ਭੰਗੜਾ ਵੀ ਪਾਇਆ। ਇਸ ਤੋਂ ਪਹਿਲਾਂ ਅਫਸਾਨਾ ਨੇ ਸਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ-'ਮੇਰਾ ਭਰਾ ਆ ਗਿਆ ਵਾਪਸ... ਧੰਨਵਾਦ ਬਾਬਾ ਜੀ'। 

PunjabKesari

ਸਿੱਧੂ ਨੂੰ ਯਾਦ ਕਰ ਹੋਏ ਭਾਵੁਕ ਤੇ ਨਿੱਕੇ ਸਿੱਧੂ ਦੇ ਆਉਣ ਦੀ ਮਨਾਈ ਖ਼ੁਸ਼ੀ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਬੱਚਾ ਅਤੇ ਮਾਤਾ ਦੋਵੇਂ ਤੰਦਰੁਸਤ ਹਨ। ਇਸ ਖ਼ੁਸ਼ੀ ਦੀ ਘੜੀ 'ਚ ਪਿਤਾ ਬਲਕੌਰ ਸਿੰਘ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਸਨ। ਦੁਨੀਆ ਭਰ 'ਚ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ 'ਤੇ ਖ਼ੁਸ਼ੀ ਮਨਾਈ ਜਾ ਰਹੀ ਹੈ।

PunjabKesari

ਉਨ੍ਹਾਂ ਕਿਹਾ ਮੈਂ ਅਕਾਲ ਪੁਰਖ਼ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਕਰਦਾ ਅਤੇ ਉਨ੍ਹਾਂ ਕਰੋੜਾਂ ਲੋਕਾਂ ਸਾਰਿਆਂ ਫੈਨਸ ਅਤੇ ਪ੍ਰੈੱਸ ਵਾਲਿਆਂ ਦੀ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਨੇ ਸਿੱਧੂ ਲਈ ਅਰਦਾਸਾਂ ਕੀਤੀਆਂ ਹਨ। ਬੱਚੇ ਦੇ ਨਾਂ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਹ ਸ਼ੁੱਭਦੀਪ ਹੀ ਹੈ।

PunjabKesari

ਸਿੱਧੂ ਹਰੇਕ ਪਰਿਵਾਰ ਦਾ ਮੈਂਬਰ, ਹਰ ਮਾਂ ਦਾ ਪੁੱਤਰ ਅਤੇ ਹਰ ਭੈਣ ਦਾ ਭਰਾ ਬਣ ਗਿਆ ਸੀ। ਜਿਸ ਦਿਨ ਸਿੱਧੂ ਨੇ ਦੁਨੀਆ ਨੂੰ ਅਲਵਿਦਾ ਕਿਹਾ ਉਸ ਦਿਨ ਮੈਨੂੰ ਪਤਾ ਲੱਗਾ ਕਿ ਸ਼ੁੱਭਦੀਪ ਦਾ ਕੱਦ ਦੁਨੀਆ 'ਚ ਕਿੰਨਾ ਵੱਡਾ ਹੈ। ਸਿੱਧੂ ਮੂਸੇਵਾਲਾ ਨੂੰ ਗਿਆ ਦੋ ਸਾਲ ਹੋ ਗਏ ਹਨ ਅਤੇ ਹਰ ਰੋਜ਼ ਲੱਖਾਂ ਲੋਕਾਂ ਦੇ ਮੈਸੇਜ ਆਉਂਦੇ ਹਨ।

PunjabKesari

ਸ਼ੁੱਭਦੀਪ ਗਰੀਬ ਪਰਿਵਾਰ 'ਚ ਰਹਿੰਦਾ ਹੋਇਆ ਬਹੁਤ ਵੱਡੀ ਸੋਚ ਦਾ ਮਾਲਕ ਸੀ। ਜੇਕਰ ਮਾਰਨ ਵਾਲੇ ਸ਼ੁੱਭਦੀਪ ਮੂਸੇਵਾਲਾ ਨੂੰ ਇਕ ਵਾਰ ਵੀ ਮਿਲ ਲੈਂਦੇ ਤਾਂ ਉਸ ਨੂੰ ਮਾਰਦੇ ਨਹੀਂ। ਉਨ੍ਹਾਂ ਬੰਦਿਆਂ ਨੇ ਮਾਰਿਆ ਜਿਹੜੇ ਸ਼ੁੱਭਦੀਪ ਨੂੰ ਕਦੇ ਮਿਲੇ ਵੀ ਨਹੀਂ। 

PunjabKesari

29 ਮਈ ਨੂੰ ਮੂਸਾ ਪਿੰਡ 'ਚ ਛਾਇਆ ਸੀ ਹਨ੍ਹੇਰਾ
ਦੱਸਣਯੋਗ ਹੈ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗਾਇਕ ’ਤੇ 30 ਰਾਉਂਡ ਫ਼ਾਇਰ ਕੀਤੇ ਗਏ ਸਨ। ਇਕਲੌਤੇ ਪੁੱਤਰ ਦੀ ਮੌਤ ਨੇ ਹੱਸਦੇ ਖੇਡਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।

PunjabKesari

ਇਸ ਦੇ ਨਾਲ ਹੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭੈਣ ਅਤੇ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੇ ਜਾਣ ਮਗਰੋਂ ਅਫਸਾਨਾ ਖ਼ਾਨ ਨੇ ਇਕ ਤਸਵੀਰ ਸਾਂਝੀ ਕੀਤੀ।

PunjabKesari

ਤਸਵੀਰ ’ਚ ਅਫਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਗਲੇ ਲਗਾਇਆ ਹੈ। ਉਸ ਨੇ ਇਸ ਤਸਵੀਰ ਨਾਲ ਲਿਖਿਆ ‘ਹਾਏ ਰੱਬਾ ਮੇਰਾ ਭਰਾ ਵਾਪਸ ਦੇ ਦਿਓ ਸਾਡਾ ਕੋਈ ਨਹੀਂ ਇਸ ਤੋਂ ਇਲਾਵ', ਅੱਜ ਅਫਸਾਨਾ ਖ਼ਾਨ ਦੀ ਇਹ ਅਰਦਾਸ ਪੂਰੀ ਹੋ ਗਈ ਹੈ। 

PunjabKesari

PunjabKesari

PunjabKesari

PunjabKesari
 


author

sunita

Content Editor

Related News