ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ, ਸਾਂਝੀ ਕੀਤੀ ਅਣਦੇਖੀ ਤਸਵੀਰ

Wednesday, May 05, 2021 - 12:39 PM (IST)

ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ, ਸਾਂਝੀ ਕੀਤੀ ਅਣਦੇਖੀ ਤਸਵੀਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਜਗਤ ’ਚ ਵੱਖਰਾ ਨਾਂ ਕਮਾ ਲਿਆ ਹੈ। ਬਹੁਤ ਘੱਟ ਸਮੇਂ ’ਚ ਵੱਡਾ ਨਾਂ ਕਮਾਉਣ ਪਿੱਛੇ ਅਫਸਾਨਾ ਖ਼ਾਨ ਦੀ ਅਣਥੱਕ ਮਿਹਨਤ ਹੈ।

ਅਫਸਾਨਾ ਖ਼ਾਨ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਜੋ ਤਸਵੀਰ ਅਫਸਾਨਾ ਖ਼ਾਨ ਨੇ ਸਾਂਝੀ ਕੀਤੀ ਹੈ, ਉਹ ਉਸ ਦੇ ਮਰਹੂਮ ਪਿਤਾ ਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ 'ਸੁਖਜਿੰਦਰ ਸ਼ੇਰਾ' ਦੀ ਮੌਤ

ਅਫਸਾਨਾ ਤਸਵੀਰ ਸਾਂਝੀ ਕਰਦਿਆਂ ਲਿਖਦੀ ਹੈ, ‘ਬਾਪੂ ਮੇਰਾ। ਲੈਜੰਡ ਉਸਤਾਦ ਸੀਰਾ ਖ਼ਾਨ ਬਾਦਲ। ਤੁਹਾਨੂੰ ਬਹੁਤ ਯਾਦ ਕਰਦੀ ਹਾਂ।’

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਤਸਵੀਰ ’ਤੇ ਲੋਕ ਅਫਸਾਨਾ ਖ਼ਾਨ ਨੂੰ ਹੌਸਲਾ ਦੇ ਰਹੇ ਹਨ ਤੇ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਅਫਸਾਨਾ ਖ਼ਾਨ ਦੇ ਪਿਤਾ ਦੀ ਸ਼ਕਲ ਉਸ ਦੇ ਭਰਾ ਖੁਦਾਬਖਸ਼ ਨਾਲ ਮਿਲਦੀ ਹੈ।

ਨੋਟ– ਇਸ ਤਸਵੀਰ ’ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News