ਅਫ਼ਸਾਨਾ ਖ਼ਾਨ ਦਾ ਗੀਤ ''ਸਾਜ਼ਿਸ਼'' ਰਿਲੀਜ਼, ਅਦਾਕਾਰਾ ਸਾਵਨ ਰੂਪੋਵਾਲੀ ਨੇ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

Wednesday, May 12, 2021 - 05:04 PM (IST)

ਅਫ਼ਸਾਨਾ ਖ਼ਾਨ ਦਾ ਗੀਤ ''ਸਾਜ਼ਿਸ਼'' ਰਿਲੀਜ਼, ਅਦਾਕਾਰਾ ਸਾਵਨ ਰੂਪੋਵਾਲੀ ਨੇ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਫ਼ਸਾਨਾ ਖ਼ਾਨ ਦਾ ਨਵਾਂ ਪੰਜਾਬੀ ਗੀਤ 'ਸਾਜ਼ਿਸ਼' (Saazish) ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਮਿਊਜ਼ਿਕ ਜਗਤ ਦੀ ਬਾਕਮਾਲ ਦੀ ਗਾਇਕਾ ਅਫ਼ਸਾਨਾ ਖ਼ਾਨ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ 'ਚ ਅਫ਼ਸਾਨਾ ਖ਼ਾਨ ਵਿਖਾਇਆ ਹੈ ਕਿ ਕਿਵੇਂ ਲੋਕੀਂ ਪਿਆਰ ਦੇ ਝੂਠੇ ਖੇਡ ਖੇਡਦੇ ਹਨ। ਇਸ ਗੀਤ ਦੇ ਮਿਊਜ਼ਿਕ ਵੀਡੀਓ 'ਚ ਕਮਾਲ ਦੀ ਅਦਾਕਾਰੀ ਕਰਦੀ ਹੋਈ ਅਦਾਕਾਰਾ ਸਾਵਨ ਰੂਪੋਵਾਲੀ ਨਜ਼ਰ ਆ ਰਹੀ ਹੈ। ਵੀਡੀਓ 'ਚ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ। ਗੀਤ ਦਾ ਸ਼ਾਨਦਾਰ ਵੀਡੀਓ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਵਲੋਂ ਤਿਆਰ ਕੀਤਾ ਹੈ। ਇਸ ਗੀਤ ਦੇ ਬੋਲ ਰਾਜਾ ਸ਼ਰਮਾ ਨੇ ਲਿਖੇ ਹਨ ਅਤੇ ਮਿਊਜ਼ਿਕ TeeKay (Sohraab Studios) ਨੇ ਦਿੱਤਾ ਹੈ।


ਦੱਸ ਦਈਏ ਕਿ ਅਫ਼ਸਾਨਾ ਖ਼ਾਨ ਦੇ ਇਸ ਗੀਤ ਨੂੰ ਦਰਸ਼ਕ 'ii music' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਜੇ ਗੱਲ ਕਰੀਏ ਅਫ਼ਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਉੱਧਰ ਜੇ ਗੱਲ ਕਰੀਏ ਅਦਾਕਾਰਾ ਸਾਵਨ ਰੂਪੋਵਾਲੀ ਦੀ ਉਹ ਪੰਜਾਬੀ ਫ਼ਿਲਮੀ ਜਗਤ 'ਚ ਕਾਫ਼ੀ ਸਰਗਰਮ ਹੈ। ਉਹ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।


author

sunita

Content Editor

Related News