‘ਬਿੱਗ ਬੌਸ’ ’ਚ ਜਾਣ ਤੋਂ ਪਹਿਲਾਂ ਹੀ ਅਫਸਾਨਾ ਖ਼ਾਨ ਹੋਈ ਬੀਮਾਰ, ਪੋਸਟ ਪਾ ਕੇ ਲੋਕਾਂ ਤੋਂ ਮੰਗੀਆਂ ਦੁਆਵਾਂ

Tuesday, Sep 28, 2021 - 12:26 PM (IST)

‘ਬਿੱਗ ਬੌਸ’ ’ਚ ਜਾਣ ਤੋਂ ਪਹਿਲਾਂ ਹੀ ਅਫਸਾਨਾ ਖ਼ਾਨ ਹੋਈ ਬੀਮਾਰ, ਪੋਸਟ ਪਾ ਕੇ ਲੋਕਾਂ ਤੋਂ ਮੰਗੀਆਂ ਦੁਆਵਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਅਫਸਾਨਾ ਖ਼ਾਨ ‘ਬਿੱਗ ਬੌਸ 15’ ’ਚ ਨਜ਼ਰ ਆਉਣ ਵਾਲੀ ਹੈ। ਦੱਸ ਦੇਈਏ ਕਿ ‘ਬਿੱਗ ਬੌਸ 15’ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

‘ਬਿੱਗ ਬੌਸ 15’ ਦਾ ਇਕ ਟੀਜ਼ਰ ਬੀਤੇ ਦਿਨੀਂ ਕਲਰਸ ਦੇ ਇੰਸਟਾਗ੍ਰਾਮ ਅਕਾਊਂਟ ’ਚ ਸਾਂਝਾ ਕੀਤਾ ਗਿਆ ਸੀ, ਜਿਸ ’ਚ ਅਫਸਾਨਾ ਖ਼ਾਨ ‘ਤਿੱਤਲੀਆਂ’ ਗੀਤ ਗਾਉਂਦੀ ਨਜ਼ਰ ਆ ਰਹੀ ਹੈ ਪਰ ‘ਬਿੱਗ ਬੌਸ’ ਦੇ ਘਰ ’ਚ ਜਾਣ ਤੋਂ ਪਹਿਲਾਂ ਅਫਸਾਨਾ ਖ਼ਾਨ ਦੇ ਚਾਹੁਣ ਵਾਲਿਆਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਮਰਨ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ’ਤੇ ਮੀਤੀ ਕਲ੍ਹੇਰ ਨੇ ਮਾਰੀ ਸਟ੍ਰਾਈਕ, ਯੂਟਿਊਬ ਨੇ ਕੀਤਾ ਗੀਤ ਡਿਲੀਟ

ਦਰਅਸਲ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਲਿਖਦੀ ਹੈ, ‘ਮੈਂ ਠੀਕ ਨਹੀਂ ਹਾਂ ਦੁਆ ਕਰੋ, ਬੀਮਾਰ ਹਾਂ ਬਹੁਤ।’

PunjabKesari

ਦੱਸ ਦੇਈਏ ਕਿ ਇਹ ਖ਼ਬਰ ਅਫਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਸਕਦੀ ਹੈ ਕਿਉਂਕਿ ਜੇਕਰ ਅਫਸਾਨਾ ਖ਼ਾਨ ਜਲਦ ਠੀਕ ਨਹੀਂ ਹੁੰਦੀ ਤਾਂ ਸ਼ਾਇਦ ‘ਬਿੱਗ ਬੌਸ’ ਦੇ ਘਰ ’ਚ ਉਸ ਦੀ ਐਂਟਰੀ ਨਹੀਂ ਹੋਵੇਗੀ। ਉਥੇ ਕੋਵਿਡ-19 ਦੇ ਚਲਦਿਆਂ ਸ਼ੂਟਿੰਗ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹੇ ’ਚ ਅਫਸਾਨਾ ਖ਼ਾਨ ਦਾ ਬੀਮਾਰ ਹੋਣਾ ਉਸ ਦੇ ਪ੍ਰਸ਼ੰਸਕਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News