ਅਫਸਾਨਾ ਖ਼ਾਨ ਦਾ ਗੀਤ ''ਬਜ਼ਾਰ'' ਰਿਲੀਜ਼, ਹਿਮਾਂਸ਼ੀ ਤੇ ਯੁਵਰਾਜ ਦੀ ਜੋੜੀ ਨੇ ਲੁੱਟੇ ਲੋਕਾਂ ਦੇ ਦਿਲ (ਵੀਡੀਓ)

07/01/2020 4:47:31 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਯੁਵਰਾਜ ਹੰਸ ਦੀ ਆਵਾਜ਼ 'ਚ ਗੀਤ 'ਬਜ਼ਾਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਵੀਡੀਓ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਗੀਤ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਅਬੀਰ ਨੇ ਲਿਖੇ ਹਨ, ਜਿਸ ਨੂੰ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ। ਫੀਚਰਿੰਗ 'ਚ ਹਿਮਾਂਸ਼ੀ ਦੇ ਨਾਲ ਯੁਵਰਾਜ ਹੰਸ ਵੀ ਨਜ਼ਰ ਆ ਰਹੇ ਹਨ। ਇਸ ਗੀਤ 'ਚ ਇੱਕ ਸ਼ਖਸ ਦੀ ਬੇਵਫਾਈ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਅੱਜ ਕੱਲ੍ਹ ਦੇ ਮੁੰਡਿਆਂ ਕੁੜੀਆਂ ਦੇ ਪਿਆਰ ਨੂੰ ਵੀ ਗੀਤ 'ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕ ਇੱਕ-ਦੂਜੇ ਨੂੰ ਧੋਖਾ ਦਿੰਦੇ ਹਨ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਜੀ ਖਾਨ ਦੇ ਨਾਲ ਆਇਆ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਧੱਕਾ' ਸਣੇ ਕਈ ਗੀਤ ਅਜਿਹੇ ਹਨ, ਜੋ ਸੁਪਰ ਹਿੱਟ ਸਾਬਿਤ ਹੋਏ ਹਨ। ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।


sunita

Content Editor

Related News