ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ ਅਫਸਾਨਾ ਖ਼ਾਨ ਤੇ ਸਾਜ, ਦੇਖੋ ਵੀਡੀਓ

03/22/2023 12:21:31 PM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਉਸ ਦੇ ਪਤੀ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੂਸਾ ਪਿੰਡ ਵਿਖੇ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਇਸ ਦੌਰਾਨ ਅਫਸਾਨਾ ਖ਼ਾਨ ਤੇ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਬੁੱਤ ਨੂੰ ਵੀ ਦੇਖਿਆ, ਜਿਸ ਨੂੰ ਦੇਖਣ ਮਗਰੋਂ ਦੋਵੇਂ ਭਾਵੁਕ ਹੋ ਗਏ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਖ਼ਾਨ ਸਿੱਧੂ ਦੇ ਬੁੱਤ ਦੇ ਹੱਥ ਨੂੰ ਛੂਹਦੀ ਹੈ ਤੇ ਬੁੱਤ ਨੂੰ ਦੇਖ ਕੇ ਹੈਰਾਨ ਵੀ ਹੁੰਦੀ ਹੈ।

ਦੱਸ ਦੇਈਏ ਕਿ ਸਿੱਧੂ ਦੇ ਬੁੱਤ ਨੂੰ 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮੌਕੇ ਲੋਕਾਂ ਸਾਹਮਣੇ ਲਿਆਂਦਾ ਗਿਆ ਸੀ। ਲੋਕ ਸਿੱਧੂ ਦਾ ਬੁੱਤ ਦੇਖ ਕੇ ਬੇਹੱਦ ਭਾਵੁਕ ਹੋ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News