ਸਿੱਧੂ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ ਤਾਂ ਭੈਣ ਅਫਸਾਨਾ ਖ਼ਾਨ ਹੋ ਗਈ ਭਾਵੁਕ, ਪੜ੍ਹੋ ਕੀ ਲਿਖਿਆ

11/29/2022 11:35:19 AM

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਅੱਜ ਪੂਰੇ 6 ਮਹੀਨੇ ਹੋ ਗਏ ਹਨ। ਸਿੱਧੂ ਦਾ 29 ਮਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਮਗਰੋਂ ਉਸ ਦੇ ਚਾਹੁਣ ਵਾਲੇ ਬੇਹੱਦ ਦੁਖੀ ਹਨ।

ਇਸ ਦੇ ਨਾਲ ਹੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਸਿੱਧੂ ਦੇ ਕਤਲ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇ ਵਾਲਾ ਦੇ ਪੰਜਾਬੀ ਇੰਡਸਟਰੀ ’ਚ ਕਈ ਦੋਸਤ ਸਨ। ਉਥੇ ਗਾਇਕਾ ਅਫਸਾਨਾ ਖ਼ਾਨ ਦਾ ਸਿੱਧੂ ਨਾਲ ਭੈਣ-ਭਰਾ ਦਾ ਰਿਸ਼ਤਾ ਸੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਅਫਸਾਨਾ ਖ਼ਾਨ ਨੇ ਅੱਜ ਸਿੱਧੂ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ ਦੇ ਚਲਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਅਫਸਾਨਾ ਲਿਖਦੀ ਹੈ, ‘‘ਅੱਜ ਬਾਈ ਤੈਨੂੰ ਗਏ ਨੂੰ 6 ਮਹੀਨੇ ਹੋ ਗਏ ਪਰ ਸਾਨੂੰ ਅਜੇ ਵੀ ਯਕੀਨ ਨਹੀਂ, ਇੰਝ ਲੱਗਦਾ ਜਿਵੇਂ ਤੂੰ ਸਾਡੇ ’ਚ ਅੱਜ ਮੌਜੂਦ ਹੈ। ਜਦੋਂ ਤਕ ਸਰੀਰ ’ਚ ਸਾਹ ਰਹਿਣਗੇ, ਵੀਰੇ ਤੈਨੂੰ ਹਮੇਸ਼ਾ ਜਿਊਂਦਾ ਰੱਖਾਂਗੇ। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ।’’

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਤੇ ਅਫਸਾਨਾ ਖ਼ਾਨ ਨੇ ਇਕੱਠਿਆਂ ‘ਧੱਕਾ’ ਵਰਗਾ ਸੁਪਰਹਿੱਟ ਗੀਤ ਗਾਇਆ ਹੈ, ਜਿਸ ਨੂੰ ਯੂਟਿਊਬ ’ਤੇ ਹੁਣ ਤਕ 172 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਫਸਾਨਾ ਖ਼ਾਨ ਆਪਣੀ ਸਫਲਤਾ ਦਾ ਖਿਤਾਬ ਹਮੇਸ਼ਾ ਸਿੱਧੂ ਮੂਸੇ ਵਾਲਾ ਨੂੰ ਦਿੰਦੀ ਆਈ ਹੈ।

ਨੋਟ– ਅਫਸਾਨਾ ਖ਼ਾਨ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News