ਅਫਸਾਨਾ ਤੇ ਬਾਣੀ ਸੰਧੂ ਨੇ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦਾ ਕਾਰਡ ਕੀਤਾ ਸਾਂਝਾ, ਜਲਦ ਸ਼ੁਰੂ ਹੋਣਗੀਆਂ ਬਾਕੀ ਰਸਮਾ

10/17/2020 10:19:35 AM

ਮੁੰਬਈ (ਬਿਊਰੋ) - ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਤੇ ਬਾਲੀਵੁੱਡ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਕੰਫਿਊਜਨ ਬਣੀ ਹੋਈ ਹੈ। ਪਹਿਲਾਂ ਲੱਗਦਾ ਸੀ ਕਿ ਦੋਵੇਂ ਸੱਚੇ ਪਿਆਰ ਵਿਚ ਹਨ ਪਰ ਇਸ ਤੋਂ ਬਾਅਦ ਨੇਹਾ ਕੱਕੜ ਨੇ ਇਕ ਗਾਣੇ ਦਾ ਪੋਸਟਰ ਸ਼ੇਅਰ ਕੀਤਾ, ਜਿਸ ਦਾ ਨਾਂ ਸੀ 'ਨੇਹੁ ਦਾ ਵਿਆਹ'। ਹੁਣ ਇਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਹੈ ਕਿ ਨੇਹਾ-ਰੋਹਨਪ੍ਰੀਤ ਦੇ ਵਿਆਹ ਦੀਆਂ ਖ਼ਬਰਾਂ ਝੂਠੀਆਂ ਹਨ ਪਰ ਹੁਣ ਕੁਝ ਪੰਜਾਬੀ ਸੈਲੇਬ੍ਰਿਟੀਜ਼ ਨੇ ਆਪਣੀਆਂ ਸਟੋਰੀਜ਼ 'ਚ ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਪ੍ਰਸਿੱਧ ਗਾਇਕਾ ਬਾਨੀ ਸੰਧੂ ਤੇ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੋਵਾਂ ਦੇ ਵਿਆਹ ਦਾ ਐਲਾਨ ਕਰਦੇ ਹੋਏ ਵਿਆਹ ਦਾ ਕਾਰਡ ਸ਼ੋਅ ਕੀਤਾ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਗੱਲ ਕਾਫ਼ੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

PunjabKesari

ਹਰ ਕੋਈ ਸੋਚ ਰਿਹਾ ਸੀ ਕਿ ਇਹ ਸਭ ਗਾਣੇ 'ਤੇ ਆ ਕੇ ਖ਼ਤਮ ਹੋ ਜਾਏਗਾ ਪਰ ਜਿਸ ਤਰ੍ਹਾਂ ਹੁਣ ਵਿਆਹ ਦੇ ਕਾਰਡ ਸਾਹਮਣੇ ਆ ਰਹੇ ਹਨ, ਇਹ ਸਾਫ਼ ਹੋ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਰਹੇ ਹਨ। ਹੁਣ ਦੋਵਾਂ ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈ ਕੰਫਿਊਜ਼ਨ ਤਾਂ 23 ਤੇ 24 ਅਕਤੂਬਰ ਨੂੰ ਦਿੱਲੀ 'ਚ ਹੋਣ ਵਾਲੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੇ ਸ਼ੁਰੂ ਹੋਣ ਨਾਲ ਹੋਵੇਗੀ।

PunjabKesari

ਵਿਆਹ ਦੀਆਂ ਖ਼ਬਰਾਂ 'ਚ ਨੇਹਾ ਕੱਕੜ ਨੇ ਫਿਰ ਰੋਹਨਪ੍ਰੀਤ ਸਿੰਘ ਨਾਲ ਇਕ ਰੋਮਾਂਟਿਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰੋਹਨ ਨੇ ਨੇਹਾ ਕੱਕੜ ਨੂੰ ਫੜ੍ਹਿਆ ਹੋਇਆ ਹੈ ਤੇ ਦੋਵੇਂ ਇਕ-ਦੂਜੇ ਦੀਆਂ ਅੱਖਾਂ 'ਚ ਦੇਖ ਰਹੇ ਹਨ। ਦੋਵਾਂ ਨੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਹਨ। ਦੋਵੇਂ ਇਕੱਠੇ ਕਾਫ਼ੀ ਚੰਗੇ ਲੱਗ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਆਪਣੇ ਕੈਪਸ਼ਨ 'ਚ ਲਿਖਿਆ, 'Jab We Met'।

PunjabKesari
ਦੱਸਣਯੋਗ ਹੈ ਕਿ ਨੇਹਾ ਦੇ ਵਿਆਹ ਨੂੰ ਲੈ ਕੇ ਲੋਕਾਂ 'ਚ ਹਾਲੇ ਕੰਫ਼ਿਊਜਨ ਬਣੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹਾਲ ਹੀ 'ਚ ਨੇਹਾ ਨੇ ਰੋਹਨਪ੍ਰੀਤ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਤੇ ਲਿਖਿਆ ਸੀ 'Neha Kakkad Weds Rohanpreet' ਪਰ ਇਹ ਉਨ੍ਹਾਂ ਦੇ ਗਾਣੇ ਦਾ ਪੋਸਟਰ ਸੀ। ਗਾਣੇ ਦਾ ਟਾਈਟਲ ਹੈ 'ਨੇਹੂ ਦਾ ਵਿਆਹ' ਜੋ 21 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।
PunjabKesari


sunita

Content Editor sunita