ਆਮਿਰ ਖ਼ਾਨ ਨੂੰ ਟਰੋਲ ਕਰਨ ਲਈ ਦਿੱਤੇ ਜਾ ਰਹੇ ਪੈਸੇ, ਟਰੋਲਰਜ਼ ਨੂੰ ‘ਲਾਲ ਸਿੰਘ ਚੱਢਾ’ ਦੇ ਡਾਇਰੈਕਟਰ ਨੇ ਦਿੱਤਾ ਜਵਾਬ

Tuesday, Aug 09, 2022 - 03:33 PM (IST)

ਆਮਿਰ ਖ਼ਾਨ ਨੂੰ ਟਰੋਲ ਕਰਨ ਲਈ ਦਿੱਤੇ ਜਾ ਰਹੇ ਪੈਸੇ, ਟਰੋਲਰਜ਼ ਨੂੰ ‘ਲਾਲ ਸਿੰਘ ਚੱਢਾ’ ਦੇ ਡਾਇਰੈਕਟਰ ਨੇ ਦਿੱਤਾ ਜਵਾਬ

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਲਗਾਤਾਰ ਸੁਰਖ਼ੀਆਂ ’ਚ ਬਣੀ ਹੋਈ ਹੈ। ਫ਼ਿਲਮ ਨੂੰ ਲੈ ਕੇ ਜ਼ਬਰਦਸਤ ਨੈਗੇਟਿਵ ਮਾਹੌਲ ਬਣਿਆ ਹੋਇਆ ਹੈ। ਫ਼ਿਲਮ ਰਿਲੀਜ਼ ਹੋਣ ’ਚ 2 ਦਿਨ ਹੀ ਬਾਕੀ ਹਨ ਤੇ ਅਜੇ ਵੀ ਆਮਿਰ ਦੀ ਫ਼ਿਲਮ ਕਈ ਵਿਵਾਦਾਂ ਨਾਲ ਘਿਰੀ ਹੋਈ ਹੈ। ਹੁਣ ਡਾਇਰੈਕਟਰ ਨੇ ਟਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ ਹੈ।

#BoycottLaalSinghChaddha ਟਰੈਂਡ ਤੋਂ ਬਾਅਦ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਫ਼ਿਲਮ ਨੂੰ ਲੈ ਕੇ ਬਜ਼ ਕ੍ਰਿਏਟ ਕਰਨ ਲਈ ਲੋਕਾਂ ਨੂੰ ਪੈਸੇ ਦਿੱਤੇ ਗਏ ਹਨ। ਇਨ੍ਹਾਂ ਖ਼ਬਰਾਂ ’ਤੇ ਹੁਣ ‘ਲਾਲ ਸਿੰਘ ਚੱਢਾ’ ਦੇ ਡਾਇਰੈਕਟਰ ਅਦਵੈਤ ਚੰਦਨ ਨੇ ਟਰੋਲਰਜ਼ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

ਅਦਵੈਤ ਚੰਦਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘‘ਮੈਨੂੰ ਦੱਸਿਆ ਗਿਆ ਹੈ ਕਿ ਆਮਿਰ ਸਰ ਨੂੰ ਟਰੋਲ ਕਰਨ ਲਈ ਲੋਕਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਇਹ ਸੁਣ ਕੇ ਡੂੰਘਾ ਦੁੱਖ ਹੋਇਆ ਹੈ ਤੇ ਇਹ ਪੂਰੀ ਤਰ੍ਹਾਂ ਨਾਲ ਅਨਫੇਅਰ ਹੈ। ਮੈਂ ਉਨ੍ਹਾਂ ਨੂੰ ਫ੍ਰੀ ’ਚ ਟਰੋਲ ਕਿਉਂ ਕਰ ਰਿਹਾ ਹਾਂ?’’

PunjabKesari

ਬਾਈਕਾਟ ਦੀਆਂ ਖ਼ਬਰਾਂ ਵਿਚਾਲੇ ਹੁਣ ਫ਼ਿਲਮ ਦੇ ਡਾਇਰੈਕਟਰ ਅਦਵੈਤ ਚੰਦਨ ਦੀ ਇਹ ਪੋਸਟ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ‘ਲਾਲ ਸਿੰਘ ਚੱਢਾ’ ਆਸਕਰ ਜੇਤੂ ਹਾਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦੀ ਰੀਮੇਕ ਹੈ, ਜੋ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਲਾਲ ਸਿੰਘ ਚੱਢਾ’ ਦਾ ਸਿਨੇਮਾਘਰ ’ਚ ਮੁਕਾਬਲਾ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਨਾਲ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News