...ਜਦੋਂ ਆਦਿੱਤਿਯ-ਕੈਟਰੀਨਾ ''ਤੇ ਚੜ੍ਹਿਆ ਡਬਸਮੈਸ਼ ਦਾ ਫਿਤੂਰ (Video)
Wednesday, Feb 10, 2016 - 04:40 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਆਦਿੱਤਿਯ ਰਾਏ ਕਪੂਰ ਅਤੇ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਚਾਰ ''ਚ ਲੱਗੇ ਹੋਏ ਹਨ। ਅੱਜਕਲ ਆਦਿੱਤਿਯ ਰਾਏ ਕਪੂਰ ਅਤੇ ਕੈਟਰੀਨਾ ਕੈਫ ''ਤੇ ਰੋਜ਼ ਹੀ ਇਕ ਨਵਾਂ ਫਿਤੂਰ ਚੜ੍ਹਿਆ ਹੁੰਦਾ ਹੈ। ਹੁਣੇ ਜਿਹੇ ਇਨ੍ਹਾਂ ਦੋਹਾਂ ਨੇ ਇਕ ਸ਼ਾਨਦਾਰ ਡਬਸ਼ਮੈਸ਼ ਵੀਡੀਓ ਬਣਾਇਆ ਹੈ।
ਜਾਣਾਕਾਰੀ ਅਨੁਸਾਰ ਇਸ ਵੀਡੀਓ ''ਚ ਕੈਟਰੀਨਾ ਆਪਣੀ ਫਿਲਮ ''ਚ ਆਦਿੱਤਿਯ ਰਾਏ ਵਲੋਂ ਬੋਲੇ ਗਏ ਸੰੰਵਾਦ ਬੋਲਦੀ ਨਜ਼ਰ ਆ ਰਹੀ ਹੈ ਅਤੇ ਆਦਿੱਤਿਯ ਕੈਟਰੀਨਾ ਦੇ ਇਨ੍ਹਾਂ ਸੰਵਾਦਾਂ ''ਤੇ ਡਬਸ਼ਮੈਸ ਕਰ ਰਹੇ ਹਨ। ਇਹ ਸੰਵਾਦ ਹੈ ''ਕੈਦ ਕਰ ਲੀਆ ਹੈ ਤੁਮੇਂ ਫਿਰਦੋਸ ਜਾਨ ਨਕਵੀ, ਮੁਝੇ ਲਗਾ ਥਾ ਤੁਮ ਮੁਝੇ ਆਜ਼ਾਦ ਕਰੋਗੇ, ਅਬ ਖੁਦ ਸੇ ਆਜ਼ਾਦੀ ਤੋਂ ਸਿਰਫ ਮੌਤ ਦੇ ਸਕਤੀ ਜਾਂ ਫਿਰ ਇਸ਼ਕ''।
ਜਾਣਕਾਰੀ ਅਨੁਸਾਰ ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਤ ਫਿਲਮ ''ਫਿਤੂਰ'' 12 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ''ਚ ਕੈਟਰੀਨਾ ਅਤੇ ਆਦਿੱਤਿਯ ਤੋਂ ਇਲਾਵਾ ਤੱਬੂ ਵੀ ਮੁਖ ਭੂਮਿਕਾ ''ਚ ਨਜ਼ਰ ਆਵੇਗੀ।