ਆਦਿਤਿਆ ਦੇ ਸਿਰ ਸਜਿਆ DANCE DEEWANE JUNIORS ਦਾ ਤਾਜ, ਕੋਰੀਓਗ੍ਰਾਫ਼ਰ ਨੇ ਮੋਢਿਆਂ ’ਤੇ ਚੁੱਕਿਆ

07/18/2022 3:43:59 PM

ਮੁੰਬਈ: ਐਤਵਾਰ 17 ਜੁਲਾਈ ਨੂੰ ਡਾਂਸ ਦੀਵਾਨੇ ਜੂਨੀਅਰਜ਼ ਦੇ ਪਹਿਲੇ ਸੀਜ਼ਨ ਦਾ ਗ੍ਰੈਂਡ ਫ਼ਿਨਾਲੇ ਸੀ। 8 ਸਾਲ ਦੇ ਆਦਿਤਿਆ ਪਾਟਿਲ ਨੇ ਇਸ ਸੀਜ਼ਨ ਦਾ ਖ਼ਿਤਾਬ ਜਿੱਤਿਆ। ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਤੀਕ ਉਟੇਕਰ ​​ਨੇ ਇਸ ਪੂਰੇ ਸੀਜ਼ਨ ’ਚ ਉਸਨੂੰ ਡਾਂਸ ਦੀ ਸਿਖਲਾਈ ਦਿੱਤੀ ਹੈ।

PunjabKesari

ਉਸ ਦੇ ਨਾਲ ਆਦਿਲ ਨੇ ਸ਼ੋਅ ਦੀ ਟਰਾਫ਼ੀ ਜਿੱਤੀ। ਡਾਂਸ ਦੀਵਾਨੇ ਜੂਨੀਅਰ ਦੇ ਗ੍ਰੈਂਡ ਫ਼ਿਨਾਲੇ ’ਚ ਆਦਿਤਿਆ ਪਾਟਿਲ ਨੂੰ ਤੁਸ਼ਾਰ ਸ਼ੈੱਟੀ ਦੇ ਆਲ ਸਟਾਰਸ ਗਰੁੱਪ ਨੇ ਸਖ਼ਤ ਟੱਕਰ ਦਿੱਤੀ ਪਰ ਦਰਸ਼ਕਾਂ ਦੀ ਸਭ ਤੋਂ ਵੱਧ ਵੋਟਿੰਗ ਕਾਰਨ ਆਦਿਤਿਆ ਪਾਟਿਲ ਨੂੰ ਜੇਤੂ ਦਾ ਤਾਜ ਪਹਿਨਾਇਆ ਗਿਆ।

PunjabKesari

ਇਹ ਵੀ ਪੜ੍ਹੋ : Happy Birthday Priyanka Chopra : ਜਾਣੋ ਅਦਾਕਾਰਾ ਦੇ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਕਿੱਸੇ

ਮੁੰਬਈ ਦੇ ਰਹਿਣ ਵਾਲੇ ਆਦਿਤਿਆ ਪਾਟਿਲ ਦਾ ਸਫ਼ਰ ਆਸਾਨ ਨਹੀਂ ਸੀ, ਹਾਲਾਂਕਿ ਉਸ ਨੇ ਆਪਣੀ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ ਹੈ। ਟਰਾਫ਼ੀ ਦੇ ਨਾਲ ਹੀ ਆਦਿਤਿਆ ਪਾਟਿਲ ਨੂੰ 20 ਲੱਖ ਰੁਪਏ ਇਨਾਮ ਵਜੋਂ ਮਿਲੇ।

PunjabKesari

ਉਨ੍ਹਾਂ ਦੇ ਪਿਤਾ ਅਤੇ ਦਾਦਾ ਆਦਿਤਿਆ ਪਾਟਿਲ ਦਾ ਸਮਰਥਨ ਕਰਨ ਲਈ ਫ਼ਾਈਨਲ ’ਚ ਪਹੁੰਚੇ ਸਨ। ਆਦਿਤਿਆ ਪਾਟਿਲ ਆਪਣੀ ਜਿੱਤ ਦਾ ਸਿਹਰਾ ਆਪਣੇ ਦਾਦਾ ਜੀ ਨੂੰ ਦਿੱਤਾ  ਹੈ । ਆਦਿਤਿਆ ਦਾ ਪਰਿਵਾਰ ਸ਼ੁਰੂਆਤੀ ਦਿਨਾਂ ’ਚ ਗੁਜਰਾਤ ’ਚ ਰਹਿੰਦਾ ਸੀ । ਸੂਰਤ ’ਚ ਆਦਿਤਿਆ ਨੇ ਡਾਂਸ ਦੀਵਾਨੇ ਜੂਨੀਅਰ ਦੇ ਮੰਚ ’ਤੇ ਆਏ ਆਦਿਤਿਆ ਦੇ ਦਾਦਾ ਨੇ ਕਿਹਾ ਕਿ ਲੋੜ ਪੈਣ ’ਤੇ ਕੇਲੇ ਵੇਚ ਲਵਾਂਗੇ ਪਰ ਆਦਿਤਿਆ ਦੀ ਡਾਂਸ ਟ੍ਰੇਨਿੰਗ ’ਚ ਕੋਈ ਕਮੀ ਨਹੀਂ ਆਉਣ ਦੇਵਾਂਗੇ। ਹਾਲ ਹੀ ’ਚ ਆਦਿਤਿਆ ਦਾ ਪਰਿਵਾਰ ਡਾਂਸ ਲਈ ਮੁੰਬਈ ਸ਼ਿਫ਼ਟ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਸ਼ਵੇਤਾ ਤਿਵਾਰੀ ਨੇ ਚਿੱਟੀ ਸਾੜ੍ਹੀ ’ਚ ਦਿਖਾਏ ਖ਼ੂਬਸੂਰਤੀ ਦੇ ਜਲਵੇ, ਅਦਾਕਾਰਾ ਦੇ ਕਾਤਲ ਅੰਦਾਜ਼ ’ਤੇ ਪ੍ਰਸ਼ੰਸਕਾਂ ਹੋਏ ਦੀਵਾਨੇ

ਆਦਿਤਿਆ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਨੂੰ ਫ਼ੋਲੋ ਕਰਦੇ ਹਨ ਅਤੇ ਉਨ੍ਹਾਂ ਦੀ ਬਹੁਤ ਵੱਡੀ ਫ਼ੈਨ ਫ਼ੋਲੋਇੰਗ ਹੈ। ਇੱਥੋਂ ਤੱਕ ਕਿ ਆਦਿਤਿਆ ਨੇ ਟਾਈਗਰ ਨੂੰ ਦੇਖ ਕੇ 8 ਪੈਕ ਐਬਸ ਬਣਾਏ ਹਨ। ਆਦਿਤਿਆ ਦੇ ਕੋਰੀਓਗ੍ਰਾਫ਼ਰ ਪ੍ਰਤੀਕ ਉਤੇਕਰ ਜਿੱਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਉਸ ਨੇ ਕਿਹਾ ਕਿ ‘ਮੇਰੇ ਲਈ ਉਸ ਦੀ ਤਾਕਤ ਨੂੰ ਦਰਸਾਉਣ ਦੇ ਨਵੇਂ ਤਰੀਕਿਆਂ ਬਾਰੇ ਸੋਚਣਾ ਮੁਸ਼ਕਲ ਸੀ। ਆਦਿਤਿਆ ਬਹੁਤ ਮਿਹਨਤੀ ਹੈ ਅਤੇ ਉਸਦੇ ਹਾਵ-ਭਾਵ ਕੁਝ ਅਜਿਹਾ ਹੈ ਜੋ ਉਸਦੀ ਉਮਰ ਦਾ ਹਰ ਬੱਚਾ ਨਹੀਂ ਦੇ ਸਕਦਾ ਹੈ। ਉਹ ਇਕ ਵਧੀਆ ਸਮਕਾਲੀ ਡਾਂਸ ਹੈ, ਮੈਂ ਜਿੱਤਣ ਦਾ ਹੱਕਦਾਰ ਹਾਂ।’

PunjabKesari


Anuradha

Content Editor

Related News