ਅਦਿਤੀ ਰਾਓ ਹੈਦਰੀ ਨੇ ਦੁਲਹਨ ਦੀ ਤਰ੍ਹਾਂ ਸੱਜ ਕੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ

Thursday, Jul 28, 2022 - 01:33 PM (IST)

ਅਦਿਤੀ ਰਾਓ ਹੈਦਰੀ ਨੇ ਦੁਲਹਨ ਦੀ ਤਰ੍ਹਾਂ ਸੱਜ ਕੇ ਕੀਤੀ ਰੈਂਪ ਵਾਕ, ਦੇਖੋ ਤਸਵੀਰਾਂ

ਬਾਲੀਵੁੱਡ ਡੈਸਕ-  ਦੇਸ਼ ’ਚ India Couture Week ਦੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਬਾਲੀਵੁੱਡ ਦੀਆਂ ਖ਼ੂਬਸੂਕਤ ਹਸਤੀਆਂ ਆਪਣੀ ਲੁੱਕ ਨਾਲ ਰੈਂਪ ’ਤੇ ਜਲਵੇ ਬਿਖੇਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਵੀ ਬੀਤੇ ਦਿਨ ਰੈਂਪ ’ਤੇ ਕਾਫ਼ੀ ਜਲਵੇ ਬਿਖ਼ੇਰੇ  ਹਨ। ਦੁਲਹਨ ਦੇ  ਲੁੱਕ ’ਚ ਰੈਂਪ ’ਤੇ ਕਦਮ ਰੱਖਣ ਵਾਲੀ ਅਦਿਤੀ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਿਤੀ ਨੇ India Couture Week ਲਈ ਦੁਲਹਨ ਦਾ ਰੂਪ ਧਾਰਿਆ ਹੋਇਆ ਹੈ। ਅਦਾਕਾਰਾ ਨੇ ਹਰੇ ਰੰਗ ਦੇ ਦੁਪੱਟੇ ਦੇ ਨਾਲ ਪੀਲੇ ਰੰਗ ਦੇ  ਭਾਰੀ ਲਹਿੰਗਾ ਨੂੰ ਸਟਾਈਲ ਕੀਤਾ  ਹੋਇਆ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਿਤੀ ਨੇ ਮਿਨੀਮਲ ਮੇਕਅੱਪ ਅਤੇ ਗਲੇ ’ਚ ਡਰੈੱਸ ਨਾਲ ਮੈਚਿੰਗ ਨੈੱਰਲੇਸ , ਕੰਨਾਂ ਦੇ ਝੁਮਕੇ, ਨੱਕ ’ਚ ਨੱਥ ਅਤੇ ਹੱਥਾਂ ’ਚ ਮੈਚਿੰਗ ਕੰਗਨ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਸਨ।

PunjabKesari

ਇਹ ਵੀ ਪੜ੍ਹੋ: ਸਮੁੰਦਰ ਵਿਚਕਾਰ ਅਦਾਕਾਰਾ ਰੁਬੀਨਾ ਦਿਲਾਇਕ ਪਤੀ ਅਭਿਨਵ ਸ਼ੁਕਲਾ ਨਾਲ ਆਈ ਨਜ਼ਰ, ਦਿੱਤੇ ਸ਼ਾਨਦਾਰ ਪੋਜ਼

ਅਦਾਕਾਰਾ ਓਵਰਆਲ ਲੁੱਕ ’ਚ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ: ਪ੍ਰੇਮ ਚੋਪੜਾ ਆਪਣੀ ਮੌਤ ਦੀ ਅਫ਼ਵਾਹ ’ਤੇ ਭੜਕੇ, ਕਿਹਾ- ‘ਮੈਂ ਜਿਊਂਦਾ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ’

ਹੋਰ ਤਸਵੀਰਾਂ ’ਚ ਉਹ ਅੰਜੂ ਮੋਦੀ ਨਾਲ ਸੈਰ ਕਰਦੀ ਨਜ਼ਰ ਆ ਰਹੀ ਹੈ। ਅਦਿਤੀ ਦੀ ਦੁਲਹਨ ਬਣੀ ਇਸ ਲੁੱਕ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਅਦਿਤੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਿਤੀ ਰਾਓ ਹੈਦਰੀ ਨੂੰ ਆਖ਼ਰੀ ਵਾਰ ਤਾਮਿਲ ਫ਼ਿਲਮ ‘ਹੇ ਸਿਨਾਮਿਕਾ’ ’ਚ ਦੇਖਿਆ ਗਿਆ ਸੀ। ਇਨ੍ਹੀਂ ਦਿਨੀਂ ਉਹ ਨੈੱਟਫ਼ਲਿਕਸ  ਸ਼ੋਅ ਲਈ ਸ਼ੂਟਿੰਗ ਕਰ ਰਹੀ ਹੈ। ਜਿਸਦਾ ਨਾਂ ਹੀਰਾਮੰਡੀ ਹੈ।


author

Shivani Bassan

Content Editor

Related News