70 ਦੇਸ਼ਾਂ ’ਚ ਲਾਂਚ ਕੀਤਾ ਜਾਵੇਗਾ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਦਾ ਟਰੇਲਰ

Sunday, May 07, 2023 - 05:30 PM (IST)

70 ਦੇਸ਼ਾਂ ’ਚ ਲਾਂਚ ਕੀਤਾ ਜਾਵੇਗਾ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਦਾ ਟਰੇਲਰ

ਮੁੰਬਈ (ਬਿਊਰੋ)– 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ‘ਆਦਿਪੁਰਸ਼’ 9 ਮਈ, 2023 ਨੂੰ ਆਪਣੇ ਗਲੋਬਲ ਟਰੇਲਰ ਲਾਂਚ ਦੇ ਨਾਲ ਇਤਿਹਾਸ ਰਚਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਟੀਮ ਨੇ ਮੈਗਾ ਲਾਂਚ ਦਾ ਐਲਾਨ ਕਰਦਿਆਂ ਪੈਨ ਇੰਡੀਆ ਸਟਾਰ ਪ੍ਰਭਾਸ ਦਾ ਇਕ ਨਵਾਂ ਪੋਸਟਰ ਜਾਰੀ ਕੀਤਾ ਹੈ। ਟ੍ਰਿਬੇਕਾ ਫੈਸਟੀਵਲ ’ਚ ਇਸ ਦੇ ਅੰਤਰਰਾਸ਼ਟਰੀ ਪ੍ਰੀਮੀਅਰ ਲਈ ਚੁਣੇ ਜਾਣ ਨਾਲ ਫ਼ਿਲਮ ਨੇ ਪਹਿਲਾਂ ਹੀ ਇਕ ਵੱਡਾ ਮੀਲ ਪੱਥਰ ਹਾਸਲ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਮੂਸੇਵਾਲਾ ਦੀ ਹਵੇਲੀ ’ਚ ਸ਼ੂਟ ਕੀਤਾ ਨਵਾਂ ਗੀਤ, ਕੀ ਤੁਸੀਂ ਦੇਖੀ ਵੀਡੀਓ?

ਟੀਮ ਇਕ ਸ਼ਾਨਦਾਰ ਟਰੇਲਰ ਲਾਂਚ ਲਈ ਤਿਆਰ ਹੈ, ਜੋ ਵਿਸ਼ਵ ਪੱਧਰ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਨੂੰ ਭਾਰਤ ’ਚ ਹੀ ਨਹੀਂ, ਸਗੋਂ 70 ਦੇਸ਼ਾਂ ’ਚ ਲਾਂਚ ਕੀਤਾ ਜਾਵੇਗਾ।

ਟੀ-ਸੀਰੀਜ਼, ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਯੂਵੀ ਕ੍ਰਿਏਸ਼ਨਜ਼ ਦੇ ਰੀਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ, ਪ੍ਰਸਾਦ ਤੇ ਵਾਮਸੀ ਵਲੋਂ ਨਿਰਮਿਤ, ਓਮ ਰਾਓਤ ਵਲੋਂ ਨਿਰਦੇਸ਼ਿਤ ‘ਆਦਿਪੁਰਸ਼’ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News