‘ਆਦੀਪੁਰੂਸ਼’ ਦੇ ਟੀਜ਼ਰ ਤੋਂ ਪ੍ਰਸ਼ੰਸਕ ਦੁਖੀ, ਵੀ. ਐੱਫ. ਐਕਸ. ਨੂੰ ਲੈ ਕੇ ਰੱਜ ਕੇ ਕੀਤਾ ਟਰੋਲ
10/03/2022 12:22:36 PM

ਮੁੰਬਈ (ਬਿਊਰੋ)– ਪ੍ਰਭਾਸ ਦੀ ਫ਼ਿਲਮ ‘ਆਦੀਪੁਰੂਸ਼’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਲੰਮੇ ਸਮੇਂ ਤੋਂ ਸੀ ਪਰ ਟੀਜ਼ਰ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਸਾਰਾ ਉਤਸ਼ਾਹ ਠੰਡਾ ਪੈ ਗਿਆ ਹੈ। ਇਸ ਦਾ ਕਾਰਨ ਫ਼ਿਲਮ ’ਚ ਇਸਤੇਮਾਲ ਖ਼ਰਾਬ ਵੀ. ਐੱਫ. ਐਕਸ. ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ
‘ਆਦੀਪੁਰੂਸ਼’ ਦੇ ਟੀਜ਼ਰ ’ਚ ਤੁਸੀਂ ਭਗਵਾਨ ਰਾਮ ਬਣੇ ਪ੍ਰਭਾਸ ਨੂੰ ਮਾਂ ਸੀਤਾ ਨੂੰ ਲੈ ਕੇ ਲੰਕਾ ਜਾਂਦੇ ਦੇਖ ਸਕਦੇ ਹੋ। ਉਨ੍ਹਾਂ ਨਾਲ ਵਾਨਰ ਸੇਨਾ ਵੀ ਹੈ। ਹਾਲਾਂਕਿ ਇਹ ਸਾਰੇ ਸੀਨਜ਼ ਕਿਸੇ ਐਨੀਮੇਸ਼ਨ ਫ਼ਿਲਮ ਦੇ ਲੱਗ ਰਹੇ ਹਨ, ਨਾ ਕਿ ਲਾਈਵ ਐਕਸ਼ਨ ਫ਼ਿਲਮ ਦੇ।
ਯੂਜ਼ਰਸ ਨੇ ਵੀ. ਐੱਫ. ਐਕਸ. ਨੂੰ ਦੇਖਦਿਆਂ ਟੀਜ਼ਰ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਕਿਹਾ ਕਿ ਡਾਇਰੈਕਟਰ ਓਮ ਰਾਓਤ ਨੂੰ ਇਹ ਗਲਤੀ ਜਲਦ ਹੀ ਠੀਕ ਕਰ ਲੈਣੀ ਚਾਹੀਦੀ ਹੈ। ਕਈ ਯੂਜ਼ਰਸ ਨੇ ਇਸ ਟੀਜ਼ਰ ਦੇ ਵੀ. ਐੱਫ. ਐਕਸ. ਦਾ ਮਜ਼ਾਕ ਉਡਾਉਂਦੇ ਇਸ ਨੂੰ ਟੈਂਪਲ ਰਨ ਗੇਮ ਦੱਸ ਦਿੱਤਾ ਹੈ।
ਕੁਝ ਨੇ ਮਜ਼ਾਕ ਉਡਾਉਂਦਿਆਂ ਇਹ ਵੀ ਕਿਹਾ ਕਿ ਕਾਰਟੂਨ ਨੈੱਟਵਰਕ ਤੇ ਪੋਗੋ ਵਰਗੇ ਕਾਰਟੂਨ ਚੈਨਲ ਇਸ ਫ਼ਿਲਮ ਦੇ ਸੈਟੇਲਾਈਟ ਰਾਈਟਸ ਖਰੀਦਣਗੇ ਤੇ ਲੋਕਾਂ ਨੂੰ ਇਹ ਇਨ੍ਹਾਂ ਚੈਨਲਜ਼ ’ਤੇ ਦੇਖਣ ਨੂੰ ਮਿਲੇਗੀ। ਟਵਿਟਰ ’ਤੇ ‘ਆਦੀਪੁਰੂਸ਼’ ਨੂੰ ਲੈ ਕੇ #disappointed, #cartoon #adipurushteaser ਵਰਗੇ ਹੈਸ਼ਟੈਗ ਟਰੈਂਡ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।