ਫ਼ਿਲਮ ‘ਆਦਿਪੁਰਸ਼’ ਦਾ ਦੂਜਾ ਗੀਤ ‘ਰਾਮ ਸਿਯਾ ਰਾਮ’ 29 ਨੂੰ ਹੋਵੇਗਾ ਰਿਲੀਜ਼

05/26/2023 11:43:03 AM

ਮੁੰਬਈ (ਬਿਊਰੋ) - ਟੀਮ ‘ਆਦਿਪੁਰਸ਼’ ਇਕ ਵਾਰ ਫਿਰ ਇਤਿਹਾਸ ਰਚਣ ਲਈ ਤਿਆਰ ਹੈ। ਮੀਡੀਆ ਫ੍ਰੈਟਰਨਿਟੀ ਦੇ ਨਾਲ ਟੀਮ 29 ਮਈ ਨੂੰ ਕਈ ਪਲੇਟਫਾਰਮਸ ’ਤੇ ਫ਼ਿਲਮ ਦਾ ਦੂਜਾ ਗਾਣਾ ‘ਰਾਮ ਸਿਯਾ ਰਾਮ’ ਲਾਂਚ ਕਰੇਗੀ। 

ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ

ਦੱਸ ਦਈਏ ਕਿ ‘ਆਦਿਪੁਰਸ਼’ ਦਾ ਗਾਣਾ ‘ਰਾਮ ਸਿਯਾ ਰਾਮ’ ਹਿੰਦੀ, ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ’ਚ 70 ਤੋਂ ਵੱਧ ਰੇਡੀਓ ਸਟੇਸ਼ਨਾਂ, ਰਾਸ਼ਟਰੀ ਖ਼ਬਰ ਚੈਨਲਾਂ, ਆਊਟਡੋਰ ਹੋਰਡਿੰਗਜ਼ , ਸਟ੍ਰੀਮਿੰਗ ਪਲੇਟਫਾਰਮਸ, ਟਿਕਟਿੰਗ ਪਾਰਟਨਰ, ਮੂਵੀ ਥਿਏਟਰ, ਵੀਡੀਓ ਸਟ੍ਰੀਮਿੰਗ ਪਲੇਟਫਾਰਮ ਤੇ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਦੁਪਹਿਰ 12 ਵਜੇ ਕੀਤਾ ਜਾਏਗਾ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

 ਸੰਗੀਤਕ ਜੋੜੀ ਸਚੇਤ-ਪ੍ਰੰਪਰਾ ਦੁਆਰਾ ਰਚੇ ਤੇ ਗਾਏ, ਇਸ ਗੀਤ ਨੂੰ ਮਨੋਜ ਮੁੰਤਸ਼ਿਰ ਦੁਆਰਾ ਲਿਖਿਆ ਗਿਆ ਹੈ। ਇਹ ਗਾਣਾ ਯਕੀਨਨ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰੇਗਾ। ਇਹ ਫਿਲਮ 16 ਜੂਨ 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News