‘ਆਦਿਪੁਰਸ਼’ ਨੇ 3 ਦਿਨਾਂ ’ਚ ਦੁਨੀਆ ਭਰ ’ਚ ਕਮਾਏ 340 ਕਰੋੜ ਰੁਪਏ
Monday, Jun 19, 2023 - 02:35 PM (IST)

ਐਂਟਰਟੇਨਮੈਂਟ ਡੈਸਕ– ਚਿਰਾਂ ਤੋਂ ਉਡੀਕੀ ਜਾ ਰਹੀ ਹਿੰਦੀ ਫ਼ਿਲਮ ‘ਆਦਿਪੁਰਸ਼’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੀ 3 ਦਿਨਾਂ ਦੀ ਕਮਾਈ ਸਾਹਮਣੇ ਆ ਗਈ ਹੈ। ਫ਼ਿਲਮ ਨੇ ਇਨ੍ਹਾਂ 3 ਦਿਨਾਂ ’ਚ ਦੁਨੀਆ ਭਰ ’ਚ 340 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਹੈ ‘ਕੈਰੀ ਆਨ ਜੱਟਾ 3’
ਫ਼ਿਲਮ ਨੇ ਪਹਿਲੇ ਦਿਨ 140 ਕਰੋੜ ਰੁਪਏ, ਦੂਜੇ ਦਿਨ 100 ਕਰੋੜ ਤੇ ਤੀਜੇ ਦਿਨ ਵੀ 100 ਕਰੋੜ ਰੁਪਏ ਦੀ ਕਮਾਈ ਕੀਤੀ।
ਦੱਸ ਦੇਈਏ ਕਿ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਹੀ ਵਿਵਾਦਾਂ ’ਚ ਹੈ। ਲੋਕਾਂ ਵਲੋਂ ਫ਼ਿਲਮ ਦੇ ਡਾਇਲਾਗਸ, ਮੇਕਰਜ਼ ਦੇ ਵਿਜ਼ਨ ਤੇ ਇਸ ਨੂੰ ਗਲੈਮਰਾਈਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਉਥੇ ਟੀ-ਸੀਰੀਜ਼ ਵਲੋਂ ਬੀਤੇ ਦਿਨੀਂ ਬਿਆਨ ਸਾਹਮਣੇ ਆਇਆ ਸੀ ਕਿ ਉਹ ਲੋਕਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਫ਼ਿਲਮ ਦੇ ਡਾਇਲਾਗਸ ’ਚ ਬਦਲਾਅ ਕਰਨ ਜਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।