ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ ''ਤੇ ADGP ਦਾ ਅਹਿਮ ਬਿਆਨ

Wednesday, May 10, 2023 - 09:58 AM (IST)

 ਮਾਨਸਾ (ਸੰਦੀਪ ਮਿੱਤਲ) - ਪੰਜਾਬ ਦੇ ਨਾਮਵਰ ਅਫਸਰ ਵਜੋਂ ਜਾਣੇ ਜਾਂਦੇ ਏ. ਡੀ. ਜੀ. ਪੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ’ਚ ਸ਼ਹਿਰ ਦਾ ਦੌਰਾ ਕੀਤਾ ਤੇ ਵੱਖ-ਵੱਖ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ ਗਈ। ਬੇਸ਼ੱਕ ਪੁਲਸ ਨੂੰ ਕੋਈ ਇਤਰਾਜ਼ਯੋਗ ਵਸਤੂ ਜਾਂ ਵਿਅਕਤੀ ਨਹੀਂ ਮਿਲਿਆ ਪਰ ਪੁਲਸ ਨੇ ਸੁਨੇਹਾ ਦਿੱਤਾ ਕਿ ਮਾੜੇ ਅਨਸਰਾਂ ਨਾਲ ਨਜਿੱਠਣਾ ਸਭ ਤੋਂ ਪਹਿਲੀ ਤਰਜ਼ੀਹ ਹੈ। ਉਨ੍ਹਾਂ ਨਾਲ ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਪੀ. (ਐੱਚ.) ਡਾ. ਜੋਤੀ ਯਾਦਵ, ਐੱਸ. ਪੀ. ਡੀ. ਬਾਲ ਕ੍ਰਿਸ਼ਨ ਸਿੰਗਲਾ ਵੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਤਮੀਜ਼ੀ

ਇਸ ਮੌਕੇ ਗੱਲਬਾਤ ਕਰਦਿਆਂ ਏ. ਡੀ. ਜੀ. ਪੀ. ਪੰਜਾਬ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ ਦੀਆਂ ਸਿਰਫ਼ ਅਫਵਾਹਾਂ ਹਨ। ਪੁਲਸ ਨੇ ਕਿਸੇ ਨੂੰ ਕਿਸੇ ਥਾਂ ’ਤੇ ਜਾਣ ਤੋਂ ਨਹੀਂ ਰੋਕਿਆ। ਪੁਲਸ ਆਪਣਾ ਕੰਮ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

ਇਸ ਮੌਕੇ ਡੀ. ਐੱਸ. ਪੀ. ਈਸ਼ਾਨ ਸਿੰਗਲਾ, ਥਾਣਾ ਸਿਟੀ-2 ਦੇ ਐੱਸ. ਐੱਚ. ਓ. ਬਲਦੇਵ ਸਿੰਘ, ਥਾਣਾ ਭੀਖੀ ਦੇ ਐੱਸ. ਐੱਚ. ਓ. ਰੁਪਿੰਦਰ ਕੌਰ, ਥਾਣਾ ਸਦਰ ਦੇ ਮੁਖੀ ਪ੍ਰਵੀਨ ਕੁਮਾਰ, ਥਾਣਾ ਸਿਟੀ ਬੁਢਲਾਡਾ ਦੇ ਮੁਖੀ ਸੁਖਜੀਤ ਸਿੰਘ, ਥਾਣਾ ਝੁਨੀਰ ਦੇ ਮੁਖੀ ਦਿਨੇਸ਼ਵਰ, ਚੌਕੀ ਇੰਚਾਰਜ ਕੋਟਧਰਮੂ ਗੁਰਮੇਲ ਸਿੰਘ, ਚੌਕੀ ਇੰਚਾਰਜ ਠੂਠਿਆਂਵਾਲੀ ਕੁਲਵੰਤ ਸਿੰਘ, ਚੌਕੀ ਇੰਚਾਰਜ ਨਰਿੰਦਰਪੁਰਾ ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਪੁਲਸ ਫੋਰਸ ਫਲੈਗ ਮਾਰਚ ’ਚ ਮੌਜੂਦ ਸੀ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News