ਅਦਾ ਸ਼ਰਮਾ ਨੇ ਸੁਸ਼ਾਂਤ ਸਿੰਘ ਦੇ ਘਰ ''ਚ ਰਹਿਣ ਨੂੰ ਲੈ ਕੈ ਤੋੜੀ ਚੁੱਪੀ, ਕਿਹਾ...

Wednesday, Oct 16, 2024 - 09:56 AM (IST)

ਅਦਾ ਸ਼ਰਮਾ ਨੇ ਸੁਸ਼ਾਂਤ ਸਿੰਘ ਦੇ ਘਰ ''ਚ ਰਹਿਣ ਨੂੰ ਲੈ ਕੈ ਤੋੜੀ ਚੁੱਪੀ, ਕਿਹਾ...

ਮੁੰਬਈ- ‘ਦਿ ਕੇਰਲਾ ਸਟੋਰੀ’ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਅਦਾਕਾਰਾ ਅਦਾ ਸ਼ਰਮਾ ਬਾਰੇ ਵੱਡੀ ਖ਼ਬਰ ਆ ਰਹੀ ਹੈ। ਫਿਲਮਾਂ ਹੋਵੇ ਜਾਂ ਪਰਸਨਲ ਲਾਈਫ, ਅਦਾ ਸ਼ਰਮਾ ਹਮੇਸ਼ਾ ਹੀ ਹਰ ਮਾਮਲੇ 'ਤੇ ਚੁੱਪ ਰਹਿੰਦੀ ਹੈ ਪਰ ਇਸ ਵਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਰਹਿ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ ਅਤੇ ਗੁੱਸਾ ਕੀਤਾ ਹੈ ।ਉਸ ਘਰ ਨੂੰ ਲੈਣ ਦਾ ਅਸਲ ਅਰਥ ਵੀ ਸਮਝਾਇਆ। ਹੁਣ ਉਸ ਨੇ ਉਸ ਘਰ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ। ਇਹ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਹੈ।

ਅਦਾ ਸ਼ਰਮਾ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਿਵੇਂ ਹੈ ਘਰ 
ਅਦਾ ਸ਼ਰਮਾ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਰਹਿਣ ਲੱਗੀ ਤਾਂ ਲੋਕਾਂ ਨੇ ਕਿਹਾ ਕਿ ਉਹ ਲਾਈਮਲਾਈਟ ਲਈ ਇਹ ਸਭ ਕਰ ਰਹੀ ਹੈ। ਅਦਾ ਨੂੰ ਉਸ ਸਮੇਂ ਕਾਫੀ ਟ੍ਰੋਲ ਕੀਤਾ ਗਿਆ ਸੀ। ਅਦਾ ਨੇ ਹੁਣ ਇਕ ਨਿਜੀ ਚੈਨਲ ਨਾਲ ਗੱਲਬਾਤ ਕੀਤੀ ਹੈ। ਜਦੋਂ ਉਸ ਨੂੰ ਟ੍ਰੋਲਿੰਗ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ਇੱਕ ਐਕਟਰ ਜਾਂ ਇਨਸਾਨ ਹੋਣ ਦੇ ਨਾਤੇ ਤੁਸੀਂ ਜੋ ਵੀ ਸੁਣਦੇ ਹੋ ਉਸ 'ਤੇ ਪ੍ਰਤੀਕਿਰਿਆ ਨਹੀਂ ਦੇ ਸਕਦੇ। ਸਾਡੀ ਜ਼ਿੰਦਗੀ ਵਿਚ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ, ਅਸੀਂ ਇੱਕ ਆਜ਼ਾਦ ਦੇਸ਼ 'ਚ ਰਹਿੰਦੇ ਹਾਂ ਅਤੇ ਇੱਥੇ ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ। ਮੈਂ ਇਹ ਦੱਸਣ ਜਾ ਰਹੀ ਹਾਂ ਕਿ ਮੈਂ ਕਿਸ ਤਰ੍ਹਾਂ ਦੀ ਇਨਸਾਨ ਹਾਂ। ਮੈਂ ਉਹ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ। ਮੈਂ ਉਸ ਥਾਂ ਤੇ ਚੰਗਾ ਰਹਿੰਦੀ ਹਾਂ ਅਤੇ ਉਹ ਥਾਂ ਵੀ ਬਹੁਤ ਸੁੰਦਰ ਹੈ।

ਅਦਾ ਸ਼ਰਮਾ ਨੇ ਵੀ ਟ੍ਰੋਲਿੰਗ 'ਤੇ ਗੁੱਸਾ ਕੀਤਾ ਜ਼ਾਹਰ 
ਅਦਾ ਸ਼ਰਮਾ ਪਹਿਲਾਂ ਵੀ ਕਈ ਇੰਟਰਵਿਊ ਦੇ ਚੁੱਕੀ ਹੈ ਅਤੇ ਉਸ ਨੇ ਹਮੇਸ਼ਾ ਕਿਹਾ ਹੈ ਕਿ ਸੁਸ਼ਾਂਤ ਦਾ ਘਰ ਬਹੁਤ ਸਕਾਰਾਤਮਕ ਵਾਈਬਸ ਦਿੰਦਾ ਹੈ। ਉਸ ਘਰ ਵਿਚ ਰਹਿਣਾ ਚੰਗਾ ਲੱਗਦਾ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਾਲ 2020 'ਚ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਇਆ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਅਜਿਹੇ 'ਚ ਉਨ੍ਹਾਂ ਦਾ ਘਰ 4 ਸਾਲ ਤੱਕ ਖਾਲੀ ਰਿਹਾ। ਉਦੋਂ ਅਦਾ ਸ਼ਰਮਾ ਨੇ ਉਸ ਘਰ ਨੂੰ ਸੰਭਾਲਣ ਦਾ ਫੈਸਲਾ ਕੀਤਾ ਅਤੇ ਉਹ ਸੁਸ਼ਾਂਤ ਦੇ ਘਰ ਸ਼ਿਫਟ ਹੋ ਗਈ। ਉਹ ਅਜੇ ਵੀ ਉਸੇ ਘਰ ਵਿੱਚ ਰਹਿ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News