ਅਦਾਕਾਰਾ ਵਿਦਿਆ ਬਾਲਨ ਨੇ ਘਟਾਈ ਆਪਣੀ ਫੀਸ
Thursday, Jan 21, 2016 - 03:23 PM (IST)

ਨਵੀਂ ਦਿੱਲੀ—ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਨੇ ਆਪਣੀ ਫੀਸ ਘਟਾ ਦਿੱਤੀ ਹੈ। ਵਿਦਿਆ ਬਾਲਨ ਦੀਆਂਪਿਛਲੇ ਸਾਲ ਕਈ ਫਿਲਮਾਂ ''ਘਨਚੱਕਰ'', ''ਸਾਦੀ ਕੇ ਸਾਈਡਇਫੈਕਟ'',''ਬੌਬੀ ਜਾਸੂਸ'',''ਹਮਾਰੀ ਅਧੂਰੀ ਕਹਾਣੀ'' ਬਾਕਸ ਆਫਿਸ ''ਤੇ ਕੋਈ ਵੀ ਕਮਾਲ ਨਹੀਂ ਦਿਖਾ ਪਾਈਆਂ। ਉਨ੍ਹਾਂ ਨੂੰ ਹੁਣ ਇਕ ਹਿੱਟ ਫਿਲਮ ਦੀ ਤਲਾਸ਼ ਹੈ। ਇਸ ਲਈ ਵਿਦਿਆ ਨੇ ਆਪਣੀ ਫੀਸ ਵੀ ਘਟਾ ਦਿੱਤੀ ਹੈ। ਅਦਾਕਾਰਾ ਵਿਦਿਆ ਫਿਲਮ ''ਚ ਕੰਮ ਕਰਨ ਲਈ ਪੰਜ ਕਰੋੜ ਰੁਪਏ ਫੀਸ ਲੈਂਦੀ ਸੀ ਪਰ ਸੁਜਾਏ ਘੋਸ਼ ਦੀ ਫਿਲਮ ਨੂੰ ਉਹ ਦੋ ਕਰੋੜ ''ਚ ਕਰਨ ਨੂੰ ਤਿਆਰ ਹੈ। ਜੇਕਰ ਫਿਲਮ ਹਿੱਟ ਰਹੀ ਤਾਂ ਵਿਦਿਆ ਨੂੰ 25 ਫੀਸਦੀ ਲਾਭ ''ਚੋਂ ਸ਼ੇਅਰ ਦਿੱਤਾ ਜਾਵੇਗਾ। ਸਾਲ 2012 ''ਚ ਰਿਲੀਜ਼ ਹੋਈ ਫਿਲਮ ''ਕਹਾਣੀ'' ਤੋਂ ਬਾਅਦ ਸੁਜਾਏ ਘੋਸ਼ ਨੇ ਉਸ ਨਾਲਫਿਲਮਾਂ ਬਣਾਉਣ ਦਾ ਫੈਸਲਾ ਲਿਆ ਸੀ। ਪਰ ਸਾਲ ਭਰ ''ਚ ਵੀ ਦੋਵਾਂ ਦੇ ਵਿਚਕਾਰ ਭੇਦਭਾਵ ਹੋ ਗਿਆ। ਇਸ ਤੋਂ ਬਾਅਦ ਵਿਦਿਆ ਦੀਆਂ ਕਈ ਫਿਲਮਾਂ ਆਈਆਂ ਜੋ ਹਿੱਟ ਨਹੀਂ ਹੋਈਆਂ।