ਸ਼ਨੀ ਦੇਵ ਦੇ ਦਰਸ਼ਨ ਕਰਨ ਪਹੁੰਚੀ ਅਦਾਕਾਰਾ ਸੋਨਲ ਚੌਹਾਨ, ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਨ
Saturday, May 22, 2021 - 05:19 PM (IST)
ਮੁੰਬਈ: ਕੋਰੋਨਾ ਕਾਲ ’ਚ ਕਈ ਲੋਕਾਂ ਨੂੰ ਭੁੱਖਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਸਰਕਾਰ ਦੇ ਨਾਲ-ਨਾਲ ਆਮ ਜਨਤਾ ਅਤੇ ਬੀ-ਟਾਊਨ ਸਿਤਾਰੇ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਨੂੰ ਸੂਦ, ਸਲਮਾਨ ਖ਼ਾਨ, ਅਜੇ ਦੇਵਗਨ, ਉਰਵਸ਼ੀ ਰੌਤੇਲਾ ਗੁਰਮੀਤ ਚੌਧਰੀ ਸਮੇਤ ਕਈ ਸਿਤਾਰਿਆਂ ਨੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਉੱਧਰ ਹੁਣ ਇਸ ਲਿਸਟ ’ਚ ‘ਜੰਨਤ ਗਰਲ’ ਭਾਵ ਅਦਾਕਾਰਾ ਸੋਨਲ ਚੌਹਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਸੋਨਲ ਚੌਹਾਨ ਨੇ ਹਾਲ ਹੀ ’ਚ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ। ਦਰਅਸਲ ਸੋਨਲ ਹਾਲ ਹੀ ’ਚ ਸ਼ਨੀ ਮੰਦਿਰ ਪਹੁੰਚੀ ਸੀ। ਇਥੇ ਉਨ੍ਹਾਂ ਨੇ ਪਹਿਲੇ ਸ਼ਨੀ ਦੇਵ ਦਾ ਆਸ਼ੀਰਵਾਦ ਲਿਆ। ਉਸ ਤੋਂ ਬਾਅਦ ਮੰਦਿਰ ਦੇ ਬਾਹਰ ਬੈਠੇ ਜ਼ਰੂਰਤਮੰਦ ਲੋਕਾਂ ’ਚ ਰਾਸ਼ਨ ਵੰਡਿਆ।
ਉਨ੍ਹਾਂ ਨੇ ਦਾਲ-ਚੌਲ ਤੋਂ ਇਲਾਵਾ ਬਿਸਕੁੱਟ ਅਤੇ ਪਾਣੀ ਦੀਆਂ ਬੋਤਲਾਂ ਵੀ ਲੋਕਾਂ ਨੇ ਦਿੱਤੀਆਂ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਸੋਨਲ ਆਪਣੇ ਹੱਥਾਂ ਨਾਲ ਲੋਕਾਂ ਨੂੰ ਰਾਸ਼ਨ ਵੰਡਦੀ ਦਿਖ ਰਹੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਸੋਨਲ ਕੁੜਤੇ ਅਤੇ ਪਲਾਜ਼ੋ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੇਫਟੀ ਨੂੰ ਧਿਆਨ ’ਚ ਰੱਖਦੇ ਹੋਏ ਚਿਹਰੇ ’ਤੇ ਮਾਸਕ ਲਗਾ ਕੇ ਰੱਖਿਆ ਹੈ। ਲੋਕ ਸੋਨਲ ਦੇ ਇਸ ਕੰਮ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ 2008 ’ਚ ਉਨ੍ਹਾਂ ਨੂੰ ‘ਜੰਨਤ’ ਲਈ ਫ਼ਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ‘ਰੇਨਬੋ’, ‘ਬੁੱਢਾ ਹੋਗਾ ਤੇਰਾ ਬਾਪ’, ‘ਪਹਿਲਾ ਸਿਤਾਰਾ’, ‘ਥ੍ਰੀਡੀ’ ਸਮੇਤ ਹੋਰ ਫ਼ਿਲਮਾਂ ’ਚ ਨਜ਼ਰ ਆਈ। ਸੋਨਲ ਆਖ਼ਿਰੀ ਵਾਰ ਜੇਪੀ ਦੱਤਾ ਦੀ ਫ਼ਿਲਮ ‘ਪਲਟਨ’ ’ਚ ਨਜ਼ਰ ਆਈ।