ਆਰਥਿਕ ਤੰਗੀ ਨਾਲ ਜੂਝ ਰਹੀ ਅਦਾਕਾਰਾ ਸੋਨਾ ਮੋਹਾਪਾਤਰਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Tuesday, May 25, 2021 - 06:21 PM (IST)

ਆਰਥਿਕ ਤੰਗੀ ਨਾਲ ਜੂਝ ਰਹੀ ਅਦਾਕਾਰਾ ਸੋਨਾ ਮੋਹਾਪਾਤਰਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ- ਕੋਰੋਨਾ ਵਾਇਰਸ ਕਾਰਨ ਇਨ੍ਹੀਂ ਦਿਨੀਂ ਪੂਰਾ ਦੇਸ਼ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ। ਲਾਗ ਅਤੇ ਤਾਲਾਬੰਦੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਗ ਨੇ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਕਈ ਮਸ਼ਹੂਰ ਹਸਤੀਆਂ ਨੂੰ ਵੀ ਪਰੇਸ਼ਾਨ ਕੀਤਾ ਹੈ। ਹਾਲ ਹੀ ਵਿੱਚ, ਈਸ਼ਾਨ ਖੱਟਰ ਦੇ ਪਿਤਾ ਅਤੇ ਅਦਾਕਾਰ ਰਾਜੇਸ਼ ਖੱਟਰ ਦੀ ਪਤਨੀ ਵੰਦਨਾ ਨੇ ਦੱਸਿਆ ਸੀ ਕਿ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਦੀ ਸਾਰੀ ਬਚਤ ਖ਼ਤਮ ਹੋ ਗਈ ਹੈ ਅਤੇ ਹੁਣ ਉਨ੍ਹਾਂ ਦੀ ਵਿੱਤੀ ਹਾਲਤ ਠੀਕ ਨਹੀਂ ਹੈ। ਹੁਣ ਅਜਿਹਾ ਹੀ ਕੁਝ ਖੁਲਾਸਾ ਮਸ਼ਹੂਰ ਗਾਇਕਾ ਸੋਨਾ ਮੋਹਾਪਾਤਰਾ ਨੇ ਵੀ ਕੀਤਾ ਹੈ। ਗਾਇਕਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਵਿੱਤੀ ਕਮੀ ਦਾ ਖੁਲਾਸਾ ਕੀਤਾ ਹੈ।

PunjabKesari
ਸੋਨਾ ਮੋਹਾਪਤਰਾ ਕਹਿੰਦੀ ਹੈ ਕਿ ਉਸ ਦੀ ਕਮਾਈ ਦੇ ਸਾਧਨ ਕੋਰੋਨਾ ਕਾਰਨ ਬੰਦ ਪਏ ਹਨ ਅਤੇ ਸਾਰੀ ਬਚਤ ਖਤਮ ਹੋ ਗਈ ਹੈ। ਜਿਸ ਕਾਰਨ ਉਹ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਗਾਇਕਾ ਅਨੁਸਾਰ ਉਸ ਨੇ ਆਪਣੀ ਸਾਰੀ ਇਕੱਠੀ ਹੋਈ ਪੂੰਜੀ ਇਕ ਫ਼ਿਲਮ 'ਤੇ ਲਗਾ ਦਿੱਤੀ ਸੀ ਹੁਣ ਲਾਗ ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਉਸ ਨੂੰ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੋਨਾ ਮੋਹਾਪਾਤਰਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਹ ਖੁੱਲ੍ਹ ਕੇ ਮੁਸਕਰਾਉਂਦੀ ਦਿਖ ਰਹੀ ਹੈ ਪਰ ਉਸ ਨੇ ਤਸਵੀਰ ਨਾਲ ਜੋ ਕਿਹਾ ਹੈ ਉਹ ਉਸ ਦੇ ਪ੍ਰਸ਼ੰਸਕਾਂ ਲਈ ਨਿਸ਼ਚਿਤ ਤੌਰ 'ਤੇ ਪ੍ਰੇਸ਼ਾਨ ਕਰਨ ਵਾਲਾ ਹੈ।

PunjabKesari

ਇਸ ਟਵੀਟ ਵਿੱਚ ਸੋਨਾ ਮੋਹਾਪਾਤਰਾ ਨੇ ਆਪਣੀਆਂ ਸਮੱਸਿਆਵਾਂ ਬਾਰੇ ਲਿਖਿਆ ਹੈ- ‘ਤੁਸੀਂ ਸਮੱਸਿਆਵਾਂ ਤੋਂ ਭੱਜ ਨਹੀਂ ਸਕਦੇ ਪਰ ਇਸ ਤੋਂ ਪ੍ਰੇਸ਼ਾਨ ਹੋਣਾ ਤੁਹਾਡੀ ਚੋਣ ਹੈ। ਮੈਂ ਹੱਸ ਸਕਦੀ ਹਾਂ'। ਸੋਨਾ ਅੱਗੇ ਲਿਖਦੀ ਹੈ- 'ਮੇਰੀ ਫ਼ਿਲਮ # ਸ਼ੱਟੂਅਪਸੋਨਾ ਅਜੇ ਵੀ ਦੁਨੀਆ ਦੀ ਯਾਤਰਾ ਕਰ ਰਹੀ ਹੈ। ਬਹੁਤ ਸਾਰੇ ਅਵਾਰਡ ਜਿੱਤ ਰਹੀ ਹੈ। ਮੈਂ ਆਪਣੀ ਸਾਰੀ ਇਕੱਠੀ ਪੂੰਜੀ ਇਸ ਇੱਕ ਫ਼ਿਲਮ 'ਚ ਲਗਾ ਦਿੱਤੀ ਹੈ ਪਰ ਲਾਗ ਸਾਨੂੰ ਇਕ ਅਜਿਹੀ ਜਗ੍ਹਾ ਤੇ ਲੈ ਆਈ ਹੈ ਜਿੱਥੇ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ। ਉਸ ਦੇ ਪ੍ਰਸ਼ੰਸਕ ਗਾਇਕ ਦੀ ਇਸ ਪੋਸਟ 'ਤੇ ਭਰਵਾਂ ਹੁੰਗਾਰਾ ਭਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਯੂਜ਼ਰਸ ਕੋਰੋਨਾ ਦੇ ਆਪਣੇ ਅਨੁਭਵ ਗਾਇਕਾਂ ਨਾਲ ਸਾਂਝੀਆਂ ਕਰ ਰਹੇ ਹਨ ਅਤੇ ਸੋਨਾ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ।


author

Aarti dhillon

Content Editor

Related News