ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਝਲਕ ਕੀਤੀ ਪ੍ਰਸ਼ੰਸਕਾਂ ਨਾਲ ਸਾਂਝੀ (ਵੀਡੀਓ)

6/9/2021 12:01:48 PM

ਮੁੰਬਈ- ਬਾਲੀਵੁੱਡ ਜਗਤ ਦੀ ਸੁਪਰ ਫਿੱਟ ਮੰਮੀ ਭਾਵ ਸ਼ਿਲਪਾ ਸ਼ੈੱਟੀ ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ 46ਵਾਂ ਬਰਥਡੇਅ ਸੈਲੀਬ੍ਰੇਟ ਕੀਤਾ। ਸੋਸ਼ਲ ਮੀਡੀਆ ਉੱਤੇ ਵੀ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੇ ਪੋਸਟ ਪਾ ਕੇ ਸ਼ਿਲਪਾ ਸ਼ੈੱਟੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਜਿਸ ਦੇ ਚੱਲਦੇ ਸ਼ਿਲਪਾ ਸ਼ੈੱਟੀ ਨੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

PunjabKesari
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਰਥਡੇਅ ਸੈਲੀਬ੍ਰੇਸ਼ਨ ਦੀ ਛੋਟੀ ਜਿਹੀ ਝਲਕ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੈਂ ਉਨ੍ਹਾਂ ਸਭ ਦਾ ਦਿਲੋ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਪਿਆਰ ਅਤੇ ਆਸ਼ੀਰਵਾਦ ਦੇ ਕੇ ਮੇਰੇ 'ਤੇ ਮਿਹਰਬਾਨੀ ਕੀਤੀ ਹੈ। ਤੁਹਾਡੇ ਵੱਲੋਂ ਭੇਜੇ ਗਏ ਸੁਨੇਹੇ, ਫੋਨ ਕਾਲਾਂ, ਕੇਕ ਅਤੇ ਫੁੱਲਾਂ ਲਈ ਸਭ ਦੀ ਬਹੁਤ ਧੰਨਵਾਦੀ ਹਾਂ ਅਤੇ ਮੇਰੇ ਜਨਮਦਿਨ ਨੂੰ ਹਰ ਸਾਲ ਇੰਨਾ ਖ਼ਾਸ ਬਣਾਉਣ ਲਈ- ਬਿੱਗ ਜੱਫੀ ਅਤੇ ਪਾਜ਼ੇਟਿਵ ਵਾਇਬਸ ਭੇਜ ਰਹੀ ਹਾਂ.. ਸ਼ਿਲਪਾ ਸ਼ੈੱਟੀ ਕੁੰਦਰਾ❤’। ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਵਾਰ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਨੂੰ ਵਧਾਈਆਂ ਦੇ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਨੇ ਸਾਲ 2009 ‘ਚ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਸੀ। ਪਿਛਲੇ ਸਾਲ ਦੋਵੇਂ ਜਣੇ ਸਰੋਗੈਸੀ ਦੇ ਨਾਲ ਦੂਜੀ ਵਾਰ ਮਾਤਾ-ਪਿਤੀ ਬਣੇ ਸਨ। ਸ਼ਿਲਪਾ ਸ਼ੈੱਟੀ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਫ਼ਿਲਮ ‘ਹੰਗਾਮਾ 2’ ਦੇ ਨਾਲ ਵਾਪਸੀ ਕਰਨ ਜਾ ਰਹੀ ਹੈ।


Aarti dhillon

Content Editor Aarti dhillon