ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਨਨਾਣ ਰੀਨਾ ਨੂੰ ਦਿੱਤੀ ਜਨਮਦਿਨ ਦੀ ਵਧਾਈ
Sunday, Jun 06, 2021 - 04:25 PM (IST)
ਮੁੰਬਈ-ਬਾਲੀਵੁੱਡ ਜਗਤ ਦੀ ਸੁਪਰ ਫਿੱਟ ਮੰਮੀ ਯਾਨੀ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫ਼ਿਲਮੀ ਕਰੀਅਰ ਦੇ ਨਾਲ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਬਾਖੂਬੀ ਦੇ ਨਾਲ ਨਿਭਾਉਂਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ।
ਉਨ੍ਹਾਂ ਨੇ ਆਪਣੀ ਨਨਾਣ ਰੀਨਾ ਕੁੰਦਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਅਤੇ ਕੈਪਸ਼ਨ ‘ਚ ਨਾਲ ਲਿਖਿਆ ਹੈ- ‘ਜਨਮਦਿਨ ਮੁਬਾਰਕ ਮੇਰੀ ਪਿਆਰੀ ਰੀਨਾ.. ਇਸ ਲਈ ਧੰਨਵਾਦੀ ਹਾਂ ਕਿਉਂਕਿ ਮੈਨੂੰ ਇੱਕ ਦੋਸਤ ਤੇ ਭਰੋਸੇਮੰਦ ਇਨਸਾਨ ਨਨਾਣ ਦੇ ਰੂਪ ‘ਚ ਮਿਲ ਗਈ ਹੈ... ਤੁਹਾਨੂੰ ਚੰਗੀ ਸਿਹਤ, ਪਿਆਰ, ਖੁਸ਼ੀ ਦੀ ਬਖਸ਼ਿਸ਼ ਹੋਵੇ. ..ਇੱਕ ਲੰਬਾ ਸਮਾਂ ਹੋ ਗਿਆ ਹੈ ਤੁਹਾਨੂੰ ਮਿਲਿਆ ਨੂੰ....ਪਰ ਇੱਕ ਨਿੱਘੀ ਜੱਫੀ ਤੁਹਾਡੇ ਜਨਮਦਿਨ ‘ਤੇ ਭੇਜ ਰਹੀ ਹਾਂ। ਇਹ ਪੋਸਟ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਪਸੰਦ ਆ ਰਹੀ ਹੈ। ਉਹ ਵੀ ਕਮੈਂਟ ਕਰਕੇ ਰੀਨਾ ਕੁੰਦਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉੱਧਰ ਰਾਜ ਕੁੰਦਰਾ ਨੇ ਵੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਪੋਸਟ ਪਾ ਕੇ ਆਪਣੀ ਭੈਣ ਨੂੰ ਵਿਸ਼ ਕੀਤਾ ਹੈ।
ਰਾਜ ਕੁਦੰਰਾ ਅਤੇ ਸ਼ਿਲਪਾ ਸ਼ੈੱਟੀ ਜੋ ਕਿ ਪਿਛਲੇ ਸਾਲ ਸਰੋਗੈਸੀ ਦੇ ਨਾਲ ਦੂਜੀ ਵਾਰ ਮਾਤਾ-ਪਿਤਾ ਬਣੇ ਸੀ। ਦੋਵਾਂ ਨੇ ਆਪਣੀ ਧੀ ਦਾ ਨਾਮ ਸਮੀਸ਼ਾ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਪੁੱਤਰ ਹੈ ਵਿਆਨ। ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।