ਅਦਾਕਾਰਾ ਸ਼ਰਮੀਲਾ ਟੈਗੋਰ ਨੇ ਸੁਣਾਈ ਹੱਡ ਬੀਤੀ, ਕਰਨ ਜੌਹਰ ਦੇ ਸ਼ੋਅ ਕਿਹਾ- ਮੈਂ ਜੂਝ ਰਹੀ ਸੀ ਕੈਂਸਰ ਨਾਲ...

Friday, Dec 29, 2023 - 10:28 AM (IST)

ਅਦਾਕਾਰਾ ਸ਼ਰਮੀਲਾ ਟੈਗੋਰ ਨੇ ਸੁਣਾਈ ਹੱਡ ਬੀਤੀ, ਕਰਨ ਜੌਹਰ ਦੇ ਸ਼ੋਅ ਕਿਹਾ- ਮੈਂ ਜੂਝ ਰਹੀ ਸੀ ਕੈਂਸਰ ਨਾਲ...

ਮੁੰਬਈ (ਭਾਸ਼ਾ) - ਫ਼ਿਲਮ ਅਦਾਕਾਰਾ ਸ਼ਰਮੀਲਾ ਟੈਗੋਰ (79) ਨੇ ਖੁਲਾਸਾ ਕੀਤਾ ਹੈ ਕਿ ਜਦੋਂ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਉਸ ਨਾਲ ਆਪਣੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 'ਚ ਇਕ ਅਹਿਮ ਕਿਰਦਾਰ ਲਈ ਸੰਪਰਕ ਕੀਤਾ ਸੀ, ਉਦੋਂ ਉਹ ਕੈਂਸਰ ਨਾਲ ਜੂਝ ਰਹੀ ਸੀ। ਸ਼ਰਮੀਲਾ ਅਤੇ ਪੁੱਤਰ ਸੈਫ ਅਲੀ ਖ਼ਾਨ ਕਰਨ ਜੌਹਰ ਦੇ ਸੈਲੀਬ੍ਰਿਟੀ ਚੈਟ ਸ਼ੋਅ ‘ਕੌਫੀ ਵਿਦ ਕਰਨ’ ਦੇ ਨਵੇਂ ਐਪੀਸੋਡ ’ਚ ਨਜ਼ਰ ਆਏ। ਕਰਨ ਜੌਹਰ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਸ਼ਰਮੀਲਾ ਟੈਗੋਰ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ’ਚ ਆਲੀਆ ਭੱਟ ਦੀ ਦਾਦੀ ਦਾ ਕਿਰਦਾਰ ਨਿਭਾਵੇ। ਕਰਨ ਜੌਹਰ ਨੇ ਇਹ ਵੀ ਕਿਹਾ ਕਿ ਮੈਂ ਸ਼ਰਮੀਲਾ ਨੂੰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਸ਼ਬਾਨਾ ਆਜ਼ਮੀ ਵੱਲੋਂ ਨਿਭਾਈ ਗਈ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਉਹ ਸਿਹਤ ਕਾਰਨਾਂ ਕਰਕੇ ਹਾਂ ਨਹੀਂ ਆਖ ਸਕੀ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਦੱਸ ਦਈਏ ਕਿ ਫ਼ਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਇਸ ਫ਼ਿਲਮ ’ਚ ਆਲੀਆ ਤੇ ਰਣਵੀਰ ਤੋਂ ਇਲਾਵਾ ਸ਼ਬਾਨਾ ਆਜ਼ਮੀ, ਧਰਮਿੰਦਰ ਤੇ ਜਯਾ ਬੱਚਨ ਵੀ ਨਜ਼ਰ ਆਏ ਸਨ। ਫ਼ਿਲਮ ਦੀ ਕਹਾਣੀ ਰੌਕੀ ਯਾਨੀ ਰਣਵੀਰ ਸਿੰਘ ਤੇ ਰਾਣੀ ਯਾਨੀ ਆਲੀਆ ਭੱਟ ਦੀ ਸੀ। ਦੋਵੇਂ ਪਿਆਰ ਕਰਦੇ ਸਨ ਪਰ ਦੋਵਾਂ ਦੇ ਪਰਿਵਾਰ ਬਿਲਕੁਲ ਵੱਖਰੇ ਹੁੰਦੇ ਨੇ। ਰਾਣੀ ਇਕ ਬੰਗਾਲੀ ਪਰਿਵਾਰ ਤੋਂ ਹੈ, ਜਦਕਿ ਰੌਕੀ ਇਕ ਪੰਜਾਬੀ ਪਰਿਵਾਰ ਤੋਂ ਹੈ। ਹੁਣ ਦੋਵਾਂ ਪਰਿਵਾਰਾਂ ਦਾ ਪੇਚ ਫਸ ਗਿਆ ਤਾਂ ਦੋਵੇਂ ਤਿੰਨ ਮਹੀਨੇ ਇਕ-ਦੂਜੇ ਦੇ ਪਰਿਵਾਰਾਂ ਨਾਲ ਰਹਿਣ ਲਈ ਤਿਆਰ ਹੋ ਜਾਂਦੇ ਹਨ।  

ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਦੀਆਂ ਅੱਖਾਂ ਹੋਈਆਂ ਨਮ, ਪਿਤਾ ਨੂੰ ਯਾਦ ਕਰ ਲਿਖੀ ਭਾਵੁਕ ਪੋਸਟ

ਦੱਸਣਯੋਗ ਹੈ ਕਿ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਨਿਰਦੇਸ਼ਕ ਵਜੋਂ ਕਰਨ ਜੌਹਰ ਦੀ ਆਖਰੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ ਸੀ’, ਜੋ 2016 ’ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ‘ਲਸਟ ਸਟੋਰੀਜ਼’ ਤੇ ‘ਗੋਸਟ ਸਟੋਰੀਜ਼’ ਲਈ ਇਕ-ਇਕ ਭਾਗ ਦਾ ਨਿਰਦੇਸ਼ਨ ਕੀਤਾ ਪਰ ਉਹ ਲਗਭਗ ਸੱਤ ਸਾਲਾਂ ਬਾਅਦ ਇਕ ਨਿਰਦੇਸ਼ਕ ਦੇ ਰੂਪ ’ਚ ਇਕ ਫ਼ਿਲਮ ਨਾਲ ਵਾਪਸ ਆਏ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News