ਅਦਾਕਾਰਾ ਸਾਇਰਾ ਬਾਨੋ ਅੱਜ ਆਪਣਾ ਮਨਾ ਰਹੀ ਹੈ 80ਵਾਂ ਜਨਮਦਿਨ

Friday, Aug 23, 2024 - 04:51 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਾਇਰਾ ਬਾਨੋ ਦਾ ਜਨਮ 23 ਅਗਸਤ 1944 ਨੂੰ ਉੱਤਰਾਖੰਡ ਦੇ ਮਸੂਰੀ 'ਚ ਹੋਇਆ ਸੀ। ਸਾਇਰਾ ਬਾਨੋ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੀ ਹੈ। ਸਾਇਰਾ ਬਾਨੋ ਦੀ ਮਾਂ ਮਰਹੂਮ ਬਾਲੀਵੁੱਡ ਅਦਾਕਾਰਾ ਨਸੀਮ ਬਾਨੋ ਸੀ। ਸਾਇਰਾ ਨੇ ਸਿਰਫ਼ 16 ਸਾਲ ਦੀ ਉਮਰ 'ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਐਕਟਿੰਗ ਦੇ ਨਾਲ-ਨਾਲ ਸਾਇਰਾ ਨੂੰ ਡਾਂਸਿੰਗ 'ਚ ਵੀ ਦਿਲਚਸਪੀ ਸੀ। ਅਦਾਕਾਰਾ ਨੂੰ ਕਥਕ ਅਤੇ ਭਰਤ ਨਾਟਿਅਮ ਦਾ ਵੀ ਪੂਰਾ ਗਿਆਨ ਹੈ।

PunjabKesari

ਸਾਇਰਾ ਨੇ ਅਦਾਕਾਰੀ ਕਰਕੇ ਲੋਕਾਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸ ਨੇ ਅਦਾਕਾਰੀ ਦੀ ਦੁਨੀਆਂ ’ਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅਦਾਕਾਰਾ ਨੇ ਫ਼ਿਲਮਾਂ 'ਚ ਵੀ ਆਪਣਾ ਡਾਂਸ ਦਿਖਾਇਆ ਹੈ। ਸਾਇਰਾ ਬਾਨੋ 1961 'ਚ ਆਈ ਫ਼ਿਲਮ ਜੰਗਲੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਅਭਿਨੇਤਰੀ ਨਾਲ ਸ਼ੰਮੀ ਕਪੂਰ ਵੀ ਸਨ। ਇਸ ਫ਼ਿਲਮ ਲਈ ਅਭਿਨੇਤਰੀ ਨੂੰ ਸਰਵੋਤਮ ਅਭਿਨੇਤਰੀ ਫਿਲਮਫੇਅਰ ਐਵਾਰਡ ਮਿਲਿਆ।

PunjabKesari

ਸਾਇਰਾ 1968 'ਚ ਆਈ ਫ਼ਿਲਮ 'ਪਡੋਸਨ' ਨਾਲ ਕਾਫ਼ੀ ਮਸ਼ਹੂਰ ਹੋਈ ਸੀ। ਸਾਇਰਾ ਨੇ ਦਿਲੀਪ ਕੁਮਾਰ ਨਾਲ ਸਗੀਨਾ, ਗੋਪੀ, ਬੈਰਾਗ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਇਨ੍ਹਾਂ ਫ਼ਿਲਮਾਂ 'ਚ ਸਾਇਰਾ ਅਤੇ ਦਿਲੀਪ ਕੁਮਾਰ ਇਕ-ਦੂਜੇ ਦੇ ਕਰੀਬ ਆਏ ਸਨ। 22 ਸਾਲ ਦੀ ਉਮਰ 'ਚ ਸਾਇਰਾ ਬਾਨੋ ਨੇ 11 ਅਕਤੂਬਰ 1966 ਨੂੰ ਅਦਾਕਾਰ ਦਿਲੀਪ ਕੁਮਾਰ ਨਾਲ ਵਿਆਹ ਕੀਤਾ ਸੀ। ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 44 ਸਾਲ ਸੀ। ਵਿਆਹ ਤੋਂ ਬਾਅਦ ਸਾਇਰਾ ਨੇ ਆਪਣੀ ਪੂਰੀ ਜ਼ਿੰਦਗੀ ਦਿਲੀਪ ਕੁਮਾਰ ਨੂੰ ਸਮਰਪਿਤ ਕਰ ਦਿੱਤੀ। ਉਹ ਦਿਲੀਪ ਕੁਮਾਰ ਦੇ ਹਰ ਦੁੱਖ-ਸੁੱਖ 'ਚ ਪਰਛਾਵੇਂ ਵਾਂਗ ਉਸ ਨਾਲ ਰਹੀ। ਹਾਲਾਂਕਿ ਇਹ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ, 7 ਜੁਲਾਈ 2021 ਨੂੰ ਦਿਲੀਪ ਕੁਮਾਰ ਦੀ ਮੌਤ ਹੋ ਗਈ। ਸਾਇਰਾ ਆਪਣੇ ਪਤੀ ਦਿਲੀਪ ਸਾਬ੍ਹ ਨੂੰ ਬਹੁਤ ਪਿਆਰ ਕਰਦੀ ਸੀ। ਦਿਲੀਪ ਕੁਮਾਰ ਦੇ ਦਿਹਾਂਤ 'ਤੇ ਸਾਇਰਾ ਬਾਨੋ ਉਦਾਸ ਹੋ ਗਈ ਸੀ। ਉਹ ਦਿਲੀਪ ਸਾਹਬ ਦੀ ਲਾਸ਼ ਨੂੰ ਜੱਫੀ ਪਾ ਕੇ ਵਾਰ-ਵਾਰ ਰੋ ਰਹੀ ਸੀ।

PunjabKesari

ਸਾਇਰਾ ਬਾਨੋ ਦੀਆਂ ਫ਼ਿਲਮਾਂ ਦੀ ਸੂਚੀ ਵਿਚ ਕਈ ਸਫ਼ਲ ਫ਼ਿਲਮਾਂ ਸ਼ਾਮਲ ਹਨ, ਜਿਸ 'ਚ 'ਸ਼ਾਦੀ', 'ਅਪ੍ਰੈਲ ਫੂਲ', 'ਆਈ ਮਿਲਨ ਕੀ ਬੇਲਾ', 'ਆਓ ਪਿਆਰ ਕਰੇ', 'ਯੇ ਜ਼ਿੰਦਗੀ ਕਿਤਨਾ ਹਸੀਨ ਹੈ', 'ਸ਼ਾਗਿਰਦ', 'ਦੀਵਾਨਾ', 'ਪਿਆਰ ਮੁਹੱਬਤ', 'ਝੁਕ ਗਿਆ ਆਸਮਾਨ', 'ਪੂਰਬ ਅਤੇ ਪੱਛਮੀ', 'ਵਿਕਟੋਰੀਆ ਨੰਬਰ 203', 'ਬਲੀਦਾਨ', 'ਦਮਨ ਔਰ ਆਗ', 'ਰੇਸ਼ਮ ਕੀ ਡੋਰੀ', 'ਜ਼ਮੀਰ', 'ਸਾਜ਼ਿਸ਼', 'ਕੋਈ ਜਿੱਤਦਾ ਤੇ ਕੋਈ ਹਾਰਦਾ', 'ਨੇਹਲੇ ’ਤੇ ਦੇਹਲਾ' , 'ਹੇਰਾਫੇਰੀ', 'ਦੇਸ਼ ਦ੍ਰੋਹੀ' ਅਤੇ 'ਫੈਸਲਾ' ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News