ਕਲੀਨਿਕ ਦੇ ਬਾਹਰ ਸਪਾਟ ਹੋਈ ਅਦਾਕਾਰਾ ਦੀਆ ਮਿਰਜ਼ਾ, ਗ੍ਰੇਅ ਕੁੜਤੇ ’ਚ ਫਲਾਂਟ ਕੀਤਾ ਬੇਬੀ ਬੰਪ

Saturday, Apr 24, 2021 - 04:32 PM (IST)

ਕਲੀਨਿਕ ਦੇ ਬਾਹਰ ਸਪਾਟ ਹੋਈ ਅਦਾਕਾਰਾ ਦੀਆ ਮਿਰਜ਼ਾ, ਗ੍ਰੇਅ ਕੁੜਤੇ ’ਚ ਫਲਾਂਟ ਕੀਤਾ ਬੇਬੀ ਬੰਪ

ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਮਜ਼ਾ ਲੈ ਰਹੀ ਹੈ। ਹਾਲ ਹੀ ’ਚ ਅਦਾਕਾਰਾ ਆਪਣਾ ਚੈੱਕਅਪ ਕਰਵਾਉਣ ਲਈ ਕਲੀਨਿਕ ਪਹੁੰਚੀ ਹੈ। ਕਲੀਨਿਕ ਦੇ ਬਾਹਰ ਉਨ੍ਹਾਂ ਨੂੰ ਸਪਾਟ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਅਦਾਕਾਰਾ ਗ੍ਰੇਅ ਰੰਗ ਦੇ ਕੁੜਤੇ ਅਤੇ ਬਲੈਕ ਲੈਗੀ ’ਚ ਨਜ਼ਰ ਆਈ ਹੈ। ਖੁੱਲ੍ਹੇ ਵਾਲ਼ਾਂ ਅਤੇ ਫੇਸ ਮਾਸਕ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਨੇ ਹੱਥ ’ਚ ਫੋਨ ਫੜਿ੍ਹਆ ਹੋੋਇਆ ਹੈ।

PunjabKesari 
ਅਦਾਕਾਰਾ ਇਸ ਲੁੱਕ ’ਚ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਹੈ। ਇਨ੍ਹਾਂ ਕੱਪੜਿਆਂ ’ਚ ਦੀਆ ਦਾ ਬੇਬੀ ਬੰਪ ਵੀ ਸਾਫ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਦੀਆ ਨੇ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ’ਚ ਸਿਰਫ਼ ਕੁਝ ਹੀ ਲੋਕ ਸ਼ਾਮਲ ਹੋਏ ਸਨ। ਦੀਆ ਦੇ ਵਿਆਹ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦਾ ਵਿਆਹ ਮਹਿਲਾ ਪੰਡਿਤ ਨੇ ਕਰਵਾਇਆ ਸੀ। ਅਦਾਕਾਰਾ ਦੇ ਵਿਆਹ ’ਚ ਕੰਨਿਆਦਾਨ ਅਤੇ ਵਿਦਾਈ ਦੀਆਂ ਰਸਮਾਂ ਨਹੀਂ ਹੋਈਆਂ ਸਨ। 

PunjabKesari
ਵਿਆਹ ਤੋਂ ਬਾਅਦ ਦੀਆ ਪਤੀ ਵੈਭਵ ਅਤੇ ਉਨ੍ਹਾਂ ਦੀ ਧੀ ਦੇ ਨਾਲ ਮਾਲਦੀਵ ’ਚ ਹਨੀਮੂਨ ਮਨਾਉਣ ਗਈ ਸੀ। ਮਾਲਦੀਵ ਤੋਂ ਅਦਾਕਾਰਾ ਨੇ ਆਪਣੇ ਮਾਂ ਬਣਨ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਮਾਲਦੀਵ ਤੋਂ ਤਸਵੀਰ ਸਾਂਝੀ ਕਰਦੇ ਹੋਏ ਬੇਬੀ ਬੰਪ ਦੀ ਝਲਕ ਦਿਖਾਈ ਸੀ। 


author

Aarti dhillon

Content Editor

Related News