'ਤੈਨੂੰ ਘਰ ਆ ਕੇ ਗੋਲੀ ਮਾਰ ਦਿਆਂਗਾਂ'; ਅਦਾਕਾਰਾ ਰੂਬੀਨਾ ਦਿਲਾਇਕ ਦੇ ਪਤੀ ਅਭਿਨਵ ਨੂੰ ਮਿਲੀ ਧਮਕੀ
Sunday, Apr 20, 2025 - 05:54 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਟੀ.ਵੀ. ਅਦਾਕਾਰਾ ਰੂਬੀਨਾ ਦਿਲਾਇਕ ਦੇ ਪਤੀ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਖੁਦ ਅਭਿਨਵ ਸ਼ੁਕਲਾ ਨੇ ਪੋਸਟ ਸਾਂਝੀ ਕੀਤੀ ਹੈ। ਦਰਅਸਲ ਰਿਐਲਿਟੀ ਸ਼ੋਅ ਬੈਟਲਗ੍ਰਾਊਂਡ ਵਿੱਚ ਆਸਿਮ ਰਿਆਜ਼ ਅਤੇ ਰੂਬੀਨਾ ਦਿਲਾਇਕ ਵਿਚਕਾਰ ਹੋਈ ਬਹਿਸ ਤੋਂ ਬਾਅਦ ਆਸਿਮ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਮਗਰੋਂ ਅਭਿਨਵ ਸ਼ੁਕਲਾ ਨੇ ਆਸਿਮ ਰਿਆਜ਼ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਫਿਟਨੈੱਸ ਦਾ ਮਤਲਬ ਬਾਡੀ ਬਣਾਉਣਾ ਨਹੀਂ ਹੁੰਦਾ ਹੈ। ਫਿਟਨੈੱਸ ਦਾ ਮਤਲਬ ਦਿਮਾਗ ਦਾ ਸਹੀ ਜਗ੍ਹਾ 'ਤੇ ਹੋਣਾ, ਅਨੁਸ਼ਾਸਿਤ ਰਹਿਣਾ ਅਤੇ ਰਵੱਈਆ ਸਹੀ ਰੱਖਣਾ ਹੁੰਦਾ ਹੈ। ਹੁਣ ਇਸ ਮਾਮਲੇ ਵਿੱਚ ਇਕ ਸ਼ਖਸ ਨੇ ਅਭਿਨਵ ਸ਼ੁਕਲਾ ਨੂੰ ਧਮਕੀਆਂ ਭਰਿਆ ਮੈਸੇਜ ਭੇਜਿਆ ਹੈ। ਸ਼ਖਸ ਨੇ ਮੈਸੇਜ ਵਿਚ ਆਸਿਮ ਦਾ ਵੀ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਫਿਲਮ ਦੇ ਸੈੱਟ 'ਤੇ ਅੱਗ ਨੇ ਮਚਾਇਆ ਤਾਂਡਵ, ਮਿੰਟਾਂ 'ਚ ਪੈ ਗਈਆਂ ਭਾਜੜਾਂ
ਅਭਿਨਵ ਨੇ ਆਪਣੇ ਐਕਸ ਅਕਾਊਂਟ 'ਤੇ ਉਸ ਸ਼ਖਸ ਦੀ ਚੈਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ। ਸ਼ਖਸ ਨੇ ਦਾਅਵਾ ਕਰਦਿਆ ਕਿਹਾ ਕਿ ਮੈਂ ਲਾਰੇਂਸ਼ ਬਿਸ਼ਨੋਈ ਗੈਂਗ ਦਾ ਮੈਂਬਰ ਹਾਂ। ਤੇਰੇ ਘਰ ਦਾ ਮੈਨੂੰ ਪਤਾ ਹੈ। ਆ ਜਾਵਾਂ ਕੀ ਗੋਲੀ ਮਾਰਨ? ਜਿਵੇਂ ਸਲਮਾਨ ਖਾਨ ਦੇ ਘਰ 'ਤੇ ਗੋਲੀ ਚਲਾਈ ਸੀ, ਮੈਂ ਵੀ ਤੁਹਾਡੇ ਘਰ ਆਵਾਂਗਾ ਅਤੇ ਤੁਹਾਨੂੰ AK-47 ਨਾਲ ਗੋਲੀ ਮਾਰ ਦਿਆਂਗਾ। ਤੇਰਾ ਇਹ ਵੀ ਪਤਾ ਹੈ ਕਿ ਤੂੰ ਕਿੰਨੇ ਵਜੇ ਕੰਮ 'ਤੇ ਹੁੰਦਾ ਹੈ, ਸ਼ੂਟਿੰਗ 'ਤੇ। ਤੈਨੂੰ ਆਖਰੀ ਚਿਤਾਵਨੀ ਦੇ ਰਿਹਾ ਹਾਂ। ਆਸਿਮ ਨੂੰ ਗਲਤ ਬੋਲਣ ਤੋਂ ਪਹਿਲਾਂ ਤੇਰਾਂ ਨਾਮ ਖਬਰਾਂ ਵਿਚ ਆ ਜਾਵੇਗਾ, ਠੀਕ ਹੈ? ਲਾਰੇਂਸ ਬਿਸ਼ਨੋਈ ਜ਼ਿੰਦਾਬਾਦ, ਲਾਰੇਂਸ ਬਿਸ਼ਨੋਈ ਆਸਿਮ ਦੇ ਨਾਲ ਹੈ।
ਇਹ ਵੀ ਪੜ੍ਹੋ: ਇਸ ਮਸ਼ਹੂਰ ਫਿਲਮ ਨਿਰਮਾਤਾ ਦਾ ਦਾਅਵਾ, ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਨੇ ਕਤਲ ਦੀਆਂ ਧਮਕੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8