ਖ਼ਬਸੂਰਤ ਅੰਦਾਜ਼ ‘ਚ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਰਵੀਨਾ ਟੰਡਨ, ਵੀਡੀਓ ਹੋਈ ਵਾਇਰਲ

06/23/2021 2:54:31 PM

ਮੁੰਬਈ- ਅਦਾਕਾਰਾ ਰਵੀਨਾ ਟੰਡਨ ਬਾਲੀਵੁੱਡ ਦੀਆਂ ਮਸ਼ਹੂਰ ਹਸੀਨਾਵਾਂ 'ਚੋਂ ਇਕ ਹੈ। ਏਨੀਂ ਦਿਨੀਂ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਜੰਗਲ ‘ਚ ਬੈਠੀ ਯੋਗ ਕਰਦੀ ਹੋਈ ਵਿਖਾਈ ਦੇ ਰਹੀ ਹੈ। ਅਦਾਕਾਰਾ ਰਵੀਨਾ ਟੰਡਨ ਨੇ ਇਸ ਵੀਡੀਓ ‘ਚ ਯੈਲੋ ਰੰਗ ਦੀ ਡਰੈੱਸ ਪਾਈ ਹੋਈ ਹੈ।


ਯੋਗ ਦਿਹਾੜੇ ‘ਤੇ ਉਨ੍ਹਾਂ ਨੇ ਇਹ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ ‘ਇਹ ਸਿਹਤਮੰਦ ਰਹਿਣ ਅਤੇ ਸ਼ਾਂਤੀ ਦੇ ਨਾਲ ਜਿਉਣ ਦੇ ਲਈ ਆਪਣੀਆਂ ਇੰਦਰੀਆਂ, ਆਪਣੇ ਸਰੀਰ, ਆਤਮਾ ਅਤੇ ਮਨ ਨੂੰ ਸੰਤੁਲਿਤ ਰੱਖਣ ਦੇ ਬਾਰੇ ਹੈ, ਕੌਮਾਂਤਰੀ ਯੋਗ ਦਿਹਾੜੇ ‘ਤੇ ਤੁਹਾਡੇ ਸ਼ਾਂਤੀਪੂਰਨ ਅਤੇ ਸਿਹਤਮੰਦ ਜੀਵਨ ਦੀ ਕਾਮਨਾ’।
ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਤਰ੍ਹਾਂ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਅਦਾਕਾਰਾ ਦੀ ਇਸ ਪੋਸਟ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਸੀ। ਜਿਸ ‘ਚ ਉਹ ਇੱਕ ਕੁੱਤੇ ਦਾ ਰੈਸਕਿਊ ਕਰਦੀ ਨਜ਼ਰ ਆਈ ਸੀ।
 


Aarti dhillon

Content Editor

Related News