ਅਦਾਕਾਰਾ ਰਵੀਨਾ ਟੰਡਨ ਪੁੱਜੀ ਮਹਾਕਾਲ ਦੇ ਦਰਬਾਰ, ਲਿਆ ਆਸ਼ੀਰਵਾਦ

05/26/2024 10:45:20 AM

ਮੁੰਬਈ (ਬਿਊਰੋ): ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਸ਼ਨੀਵਾਰ ਨੂੰ ਵਿਸ਼ਵ ਪ੍ਰਸਿੱਧ ਬਾਬਾ ਮਹਾਕਾਲ ਦੇ ਦਰਬਾਰ ਪੁੱਜੀ। ਜਿੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਬਾਬਾ ਮਹਾਕਾਲ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਅਦਾਕਾਰਾ ਨੰਦੀ ਹਾਲ ਪੁੱਜੀ। ਜਿੱਥੇ ਉਨ੍ਹਾਂ ਨੇ ਕੁਝ ਸਮੇਂ ਮੰਤਰ ਦਾ ਜਾਪ ਕੀਤਾ ਅਤੇ ਨੰਦੀ ਜੀ ਦੇ ਕੰਨਾਂ 'ਚ ਆਪਣੀਆਂ ਇੱਛਾਵਾਂ ਵੀ ਸੁਣਾਈਆਂ।

PunjabKesari

ਦੱਸ ਦਈਏ ਕਿ ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਵੀਨਾ ਆਪਣੀ ਬੇਟੀ ਦੇ ਨਾਲ ਰੀਤੀ-ਰਿਵਾਜ਼ਾਂ ਮੁਤਾਬਕ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਨੰਦੀ ਹਾਲ ਵਿਚ ਬੈਠ ਕੇ ਮੰਤਰ ਦਾ ਜਾਪ ਕੀਤਾ ਅਤੇ ਨੰਦੀ ਜੀ ਦੇ ਕੰਨਾਂ ਵਿਚ ਆਪਣੀਆਂ ਇੱਛਾਵਾਂ ਵੀ ਸੁਣਾਈਆਂ। ਰਵੀਨਾ ਟੰਡਨ ਨੇ ਵੀ ਦਰਸ਼ਨ ਅਤੇ ਪੂਜਾ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਮੈਂ ਬਾਬਾ ਮਹਾਕਾਲ ਦੀ ਬਹੁਤ ਵੱਡੀ ਸ਼ਰਧਾਲੂ ਹਾਂ ਅਤੇ ਹਰ ਸਾਲ ਇੱਥੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਆਉਂਦੀ ਹਾਂ। ਪਿਛਲੇ ਸਾਲ ਵੀ ਆਈ ਸੀ। ਇਸ ਤੋਂ ਬਾਅਦ ਰਵੀਨਾ ਵੀ ਆਪਣੀ ਬੇਟੀ ਨਾਲ ਓਮਕਾਰੇਸ਼ਵਰ ਦੇ ਦਰਸ਼ਨਾਂ ਲਈ ਗਈ। ਰਾਸ਼ਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Harinder Kaur

Content Editor

Related News