ਅਦਾਕਾਰਾ ਰਵੀਨਾ ਟੰਡਨ ਦੀ ਧੀ ਰਾਸ਼ਾ ਨੇ ਮਨਾਇਆ ਆਪਣਾ 16ਵਾਂ ਜਨਮਦਿਨ (ਤਸਵੀਰਾਂ)

Tuesday, Mar 16, 2021 - 01:55 PM (IST)

ਅਦਾਕਾਰਾ ਰਵੀਨਾ ਟੰਡਨ ਦੀ ਧੀ ਰਾਸ਼ਾ ਨੇ ਮਨਾਇਆ ਆਪਣਾ 16ਵਾਂ ਜਨਮਦਿਨ (ਤਸਵੀਰਾਂ)

ਮੁੰਬਈ: ਅਦਾਕਾਰਾ ਰਵੀਨਾ ਟੰਡਨ ਦੀ ਧੀ ਰਾਸ਼ਾ ਅੱਜ ਆਪਣਾ 16ਵਾਂ ਜਨਮਦਿਨ ਮਨ੍ਹਾ ਰਹੀ ਹੈ। ਰਵੀਨਾ ਨੇ ਜਨਮਦਿਨ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। 

PunjabKesari
ਅਦਾਕਾਰਾ ਨੇ ਬਚਪਨ ਤੋਂ ਲੈ ਕੇ ਜਨਮਦਿਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ਅਤੇ ਵੀਡੀਓਜ਼ ’ਚ ਰਾਸ਼ਾ ਕਾਲੇ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਰਾਸ਼ਾ ਨੇ ਤਾਜ ਅਤੇ ਖੁੱਲ੍ਹੇ ਵਾਲ਼ਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਾਸ਼ਾ ਇਸ ਲੁੱਕ ’ਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਸਾਰੀਆਂ ਸਹੇਲੀਆਂ ਨੇ ਵੀ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ।

ਰਾਸ਼ਾ ਸਹੇਲੀਆਂ ਨਾਲ ਕੇਕ ਕੱਟਦੀ ਹੋਈ ਅਤੇ ਖ਼ੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਰਾਸ਼ਾ ਆਪਣੀ ਮਾਂ ਰਵੀਨਾ ਟੰਡਨ ਵਰਗੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸ਼ਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਰਵੀਨਾ ਅਤੇ ਅਨਿਲ ਥਡਾਨੀ ਦੀ ਮੁਲਾਕਾਤ 2003 ’ਚ ‘ਸਟਮਪਡ’ ਫ਼ਿਲਮ ਦੇ ਸੈੱਟ ’ਤੇ ਹੋਈ ਸੀ। ਦੋਵੇਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। 2004 ’ਚ ਦੋਵਾਂ ਨੇ ਵਿਆਹ ਕੀਤਾ ਅਤੇ ਵਿਆਹ ਤੋਂ ਇਕ ਸਾਲ ਬਾਅਦ ਹੀ 2005 ’ਚ ਰਾਸ਼ਾ ਦਾ ਜਨਮ ਹੋਇਆ। 


author

Aarti dhillon

Content Editor

Related News