ਕੜਾਕੇ ਦੀ ਗਰਮੀ 'ਚ ਕਿਵੇਂ ਰੱਖੀਏ ਆਪਣਾ ਖਿਆਲ, ਅਦਾਕਾਰਾ ਰਾਗਿਨੀ ਖੰਨਾ ਨੇ ਦਿੱਤੇ ਟਿਪਸ ਦਿੱਤੇ
Tuesday, Apr 19, 2022 - 04:44 PM (IST)
ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਉਵੇਂ-ਉਵੇਂ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਦਰਅਸਲ ਗਰਮੀਆਂ 'ਚ ਸਰੀਰ ਦਾ ਤਾਪਮਾਨ ਵੀ ਵਧ ਜਾਂਦਾ ਹੈ, ਜਿਸ ਕਾਰਨ ਸਰੀਰ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅੱਜ-ਕੱਲ੍ਹ ਹਰ ਕੋਈ ਆਪਣੀ ਸਰੀਰ ਦਾ ਜ਼ਿਆਦਾ ਧਿਆਨ ਰੱਖਦਾ ਹੈ ਅਤੇ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਦਾ ਹੈ ਕਿ ਸਕਿਨ ਟੋਨ ਨਾ ਵਿਗੜ ਜਾਵੇ। ਅਜਿਹੇ 'ਚ ਗਰਮੀਆਂ ਆਉਂਦੇ ਹੀ ਲੋਕ ਆਪਣੇ ਚਿਹਰੇ 'ਤੇ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਵਾਰ ਮਾਰਚ ਦੇ ਦੂਜੇ ਹਫ਼ਤੇ ਤੋਂ ਤਾਪਮਾਨ 40 ਡਿਗਰੀ ਦੇ ਨੇੜੇ ਪੁੱਜਣਾ ਸ਼ੁਰੂ ਹੋ ਗਿਆ ਹੈ। ਆਮ ਤੌਰ 'ਤੇ ਮਈ-ਜੂਨ ਦੇ ਮਹੀਨਿਆਂ 'ਚ ਪਾਰਾ ਇੰਨਾ ਵੱਧ ਜਾਂਦਾ ਸੀ ਪਰ ਇਸ ਵਾਰ ਗਰਮੀ ਦਾ ਮੌਸਮ ਥੋੜ੍ਹਾ ਲੰਬਾ ਰਹਿਣ ਦੀ ਸੰਭਾਵਨਾ ਹੈ।
ਵਧਦੇ ਤਾਪਮਾਨ ਨਾਲ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਤਰ੍ਹਾਂ ਦੇ ਉਪਾਅ ਕਰ ਰਿਹਾ ਹੈ। ਅਜਿਹੇ 'ਚ ਅਦਾਕਾਰਾ ਰਾਗਿਨੀ ਖੰਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਗਰਮੀ ਤੋਂ ਬਚਣ ਲਈ ਟਿਪਸ ਸ਼ੇਅਰ ਕੀਤੇ ਹਨ। ਉਸਨੇ ਲਿਖਿਆ ਕਿ ਅੱਤ ਦੀ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਪੂਰੀਆਂ ਬਾਹਾਂ ਅਤੇ ਲੈਗਿੰਗਸ ਨਾਲ ਢੱਕ ਕੇ ਧੁੱਪ ਵਿੱਚ ਬਾਹਰ ਜਾਓ। ਜਦੋਂ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਦੁਪਹਿਰ ਨੂੰ 2-3 ਘੰਟੇ ਸੂਰਜ ਦੀਆਂ ਕਿਰਨਾਂ ਤੋਂ ਦੂਰ ਰਹੋ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਬਾਹਰ ਜਾਣ ਸਮੇਂ ਟੋਪੀ ਅਤੇ ਸਨਗਲਾਸ ਪਹਿਨੋ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਸਵਿਮਿੰਗ ਪੂਲ 'ਚ ਡੁਬਕੀ ਲਗਾਉਣਾ ਸਵਰਗ ਵਰਗਾ ਮਹਿਸੂਸ ਹੁੰਦਾ ਹੈ। ਨਾਲ ਹੀ, ਸੂਰਜ ਦੇ ਆਉਣ ਤੋਂ ਤੁਰੰਤ ਬਾਅਦ ਏਅਰਕੰਡੀਸ਼ਨਡ ਕਮਰਿਆਂ ਵਿੱਚ ਜਾਣ ਤੋਂ ਬਚੋ।