ਸਾਲ 2022 ਦਾ ਪ੍ਰਿਯੰਕਾ ਚੋਪੜਾ ਦਾ ਪਹਿਲਾਂ ਫੋਟੋਸ਼ੂਟ, ਵੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼ (ਤਸਵੀਰਾਂ)

Saturday, Jan 15, 2022 - 11:32 AM (IST)

ਸਾਲ 2022 ਦਾ ਪ੍ਰਿਯੰਕਾ ਚੋਪੜਾ ਦਾ ਪਹਿਲਾਂ ਫੋਟੋਸ਼ੂਟ, ਵੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼ (ਤਸਵੀਰਾਂ)

ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ-ਆਪ 'ਚ ਇੱਕ ਫੈਸ਼ਨ ਆਈਕਨ ਹੈ। ਉਸ ਨੂੰ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਫਾਲੋ ਕੀਤਾ ਜਾਂਦਾ ਹੈ। ਪ੍ਰਸ਼ੰਸਕ ਪ੍ਰਿਯੰਕਾ ਦੇ ਹਰ ਪਹਿਰਾਵੇ 'ਤੇ ਨਜ਼ਰ ਰੱਖਦੇ ਹਨ।

PunjabKesari

ਪ੍ਰਿਯੰਕਾ ਨੇ ਇਕ ਤੋਂ ਵਧ ਕੇ ਇਕ ਫੋਟੋਸ਼ੂਟ ਵੀ ਕਰਵਾਇਆ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਫੋਟੋਸ਼ੂਟ 'ਚ ਉਸ ਦਾ ਬਿਲਕੁਲ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਦੇ ਇਸ ਪਹਿਰਾਵੇ ਤੋਂ ਪ੍ਰਸ਼ੰਸਕ ਹੈਰਾਨ ਹਨ ਅਤੇ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।
 PunjabKesari
'ਵੈਨਿਟੀ ਫੇਅਰ ਮੈਗਜ਼ੀਨ' ਲਈ ਸ਼ੇਅਰ ਕੀਤੀਆਂ ਤਸਵੀਰਾਂ
ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਵੱਖ-ਵੱਖ ਪੋਜ਼ 'ਚ 5 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਨੇ ਇਹ ਤਸਵੀਰਾਂ 'ਵੈਨਿਟੀ ਫੇਅਰ ਮੈਗਜ਼ੀਨ' ਲਈ ਸ਼ੇਅਰ ਕੀਤੀਆਂ ਹਨ। ਇਹ ਮੈਗਜ਼ੀਨ ਦੇ ਫਰਵਰੀ 2022 ਐਡੀਸ਼ਨ ਲਈ ਪ੍ਰਿਯੰਕਾ ਚੋਪੜਾ ਦਾ ਫੋਟੋਸ਼ੂਟ ਹੈ।

PunjabKesari

ਪ੍ਰਿਅੰਕਾ ਇਸ ਵ੍ਹਾਈਟ ਐਂਡ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਰੈੱਡ ਕਲਰ ਦੇ ਸਲੀਵਲੈੱਸ ਗਾਊਨ 'ਚ ਉਸ ਦੀ ਤਸਵੀਰ ਵੀ ਹੈ।

PunjabKesari

ਉਹ ਇੱਕ ਮੋਨੋਕ੍ਰੋਮ ਤਸਵੀਰ 'ਚ ਖਿੜਕੀ ਨੂੰ ਫੜੀ ਹੋਈ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਉਸ ਨੇ ਸਫੈਦ ਟੀ-ਸ਼ਰਟ ਪਾਈ ਹੋਈ ਹੈ ਅਤੇ ਗੂੜ੍ਹੇ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ।
 PunjabKesari
ਹਾਲੀਵੁੱਡ ਪ੍ਰਾਜੈਕਟਸ ਦਾ ਹਿੱਸਾ ਹੈ ਪ੍ਰਿਯੰਕਾ ਚੋਪੜਾ  
ਜੇਕਰ ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ 'The Matrix Resurrections' ਰਿਲੀਜ਼ ਹੋਈ ਸੀ।

PunjabKesari

ਫ਼ਿਲਮ 'ਚ ਉਸ ਦੇ ਕਿਰਦਾਰ ਦੀ ਲੰਬਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਸਨ। ਹੁਣ ਉਹ ਅਮਰੀਕੀ ਰੋਮਾਂਟਿਕ ਡਰਾਮਾ 'ਟੈਕਸਟ ਫਾਰ ਯੂ' ਫ਼ਿਲਮ 'ਚ ਨਜ਼ਰ ਆਵੇਗੀ।

PunjabKesari


author

sunita

Content Editor

Related News