ਅਦਾਕਾਰਾ ਪ੍ਰਿਯਾਮਣੀ ਨੇ ਦੂਜੇ ਧਰਮ ''ਚ ਵਿਆਹ ਕਰਨ ਨੂੰ ਲੈ ਕੇ ਟਰੋਲਰਾਂ ਨੂੰ ਦਿੱਤਾ ਜਵਾਬ,ਕਿਹਾ...
Wednesday, Oct 09, 2024 - 12:51 PM (IST)
ਮੁੰਬਈ- ਮਸ਼ਹੂਰ ਅਦਾਕਾਰਾ ਪ੍ਰਿਯਾਮਣੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਸਾਊਥ ਅਦਾਕਾਰਾ ਨੇ ਆਪਣੇ ਅੰਤਰਜਾਤੀ ਵਿਆਹ ਨੂੰ ਲੈ ਕੇ ਮਿਲੀ ਨਫ਼ਰਤ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਦਰਅਸਲ, ਜਦੋਂ ਅਦਾਕਾਰਾ ਨੇ 2016 'ਚ ਮੁਸਤਫਾ ਰਾਜ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਪ੍ਰਿਯਾਮਣੀ ਅਤੇ ਮੁਸਤਫਾ ਰਾਜ ਦੀ ਮੁਲਾਕਾਤ ਆਈ.ਪੀ.ਐੱਲ ਮੈਚ ਦੌਰਾਨ ਹੋਈ ਸੀ, ਜਿੱਥੇ ਅਦਾਕਾਰਾ ਬ੍ਰਾਂਡ ਅੰਬੈਸਡਰ ਸੀ ਜਦਕਿ ਮੁਸਤਫਾ ਇੱਕ ਈਵੈਂਟ ਮੈਨੇਜਰ ਵਜੋਂ ਕੰਮ ਕਰ ਰਹੇ ਸੀ। ਜੋੜੇ ਨੇ 2016 'ਚ ਮੰਗਣੀ ਕੀਤੀ ਸੀ। ਫਿਰ ਅਗਲੇ ਸਾਲ ਦੋਹਾਂ ਨੇ ਵਿਆਹ ਕਰਵਾ ਲਿਆ। ਮੁਸਤਫਾ ਨੇ ਡਾਂਸ ਰਿਐਲਿਟੀ ਸ਼ੋਅ 'ਡੀ ਫਾਰ ਡਾਂਸ' ਦੇ ਫਿਨਾਲੇ 'ਤੇ ਪ੍ਰਿਯਾਮਣੀ ਨੂੰ ਪ੍ਰਪੋਜ਼ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ -ਇਮਰਾਨ ਹਾਸ਼ਮੀ ਪਿਤਾ, ਸੰਨੀ ਲਿਓਨੀ ਮਾਂ, ਪ੍ਰੀਖਿਆ ਫਾਰਮ ਵੇਖ ਤੁਸੀਂ ਹੋਵੋਗੇ ਹੈਰਾਨ
ਦੂਜੇ ਧਰਮ 'ਚ ਵਿਆਹ ਕਰਨ 'ਤੇ ਬੋਲੀ ਪ੍ਰਿਯਾਮਣੀ
ਜਵਾਨ ਫੇਮ ਅਦਾਕਾਰਾ ਨੇ ਹਾਲ ਹੀ 'ਚ ਫਿਲਮਫੇਅਰ ਨੂੰ ਦਿੱਤੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਕਿਵੇਂ ਇੱਕ ਮੁਸਲਮਾਨ ਨਾਲ ਵਿਆਹ ਕਰਨ ਲਈ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਸੀ। ਉਹ ਅਦਾਕਾਰਾ ਨੂੰ ਲਿਖਦੇ ਸੀ ਕਿ ਉਨ੍ਹਾਂ ਦੇ ਬੱਚੇ ਅੱਤਵਾਦੀ ਪੈਦਾ ਹੋਣਗੇ। ਪ੍ਰਿਯਾਮਣੀ ਨੇ ਕਿਹਾ ਕਿ ਇਹ ਪੜ੍ਹ ਕੇ ਉਸ ਦਾ ਦਿਲ ਟੁੱਟ ਜਾਂਦਾ ਸੀ। ਉਨ੍ਹਾਂ ਲਿਖਿਆ ਕਿ ਕਿਸ ਤਰ੍ਹਾਂ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦਕਿ ਕਈ ਚੋਟੀ ਦੇ ਸਿਤਾਰਿਆਂ ਨੇ ਵੀ ਦੂਜੇ ਧਰਮਾਂ 'ਚ ਵਿਆਹ ਕੀਤੇ ਹਨ।ਪ੍ਰਿਯਾਮਣੀ ਮੁਤਾਬਕ, "ਲੋਕ ਮੈਨੂੰ ਮੈਸੇਜ ਭੇਜਦੇ ਅਤੇ ਜਿਹਾਦ ਅਤੇ ਮੁਸਲਿਮ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ। ਉਹ ਲਿਖਦੇ ਕਿ ਤੁਹਾਡੇ ਬੱਚੇ ਅੱਤਵਾਦੀ ਬਣ ਜਾਣਗੇ। ਇਹ ਨਿਰਾਸ਼ਾਜਨਕ ਹੈ। ਇੱਕ ਅੰਤਰ-ਜਾਤੀ ਜੋੜੇ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਅਜਿਹੇ ਕਈ ਵੱਡੇ ਕਲਾਕਾਰ ਹਨ, ਜਿਨ੍ਹਾਂ ਨੇ ਧਰਮ ਤੋਂ ਬਾਹਰ ਵਿਆਹ ਕੀਤਾ ਹੈ।" ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਨ੍ਹਾਂ ਦੇ ਧਰਮ ਨੂੰ ਅਪਣਾ ਲਿਆ ਹੈ। ਉਨ੍ਹਾਂ ਨੇ ਕਿਸੀ ਦਾ ਧਰਮ ਵੇਖੇ ਬਿਨਾਂ ਪਿਆਰ ਕੀਤਾ ਹੈ। ਮੈਂ ਹਿੰਦੂ ਹੀ ਰਹਾਂਗੀ ਅਤੇ ਅਸੀਂ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਾਂ, ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਨੂੰ ਲੈ ਕੇ ਇੰਨੀ ਨਫ਼ਰਤ ਕਿਉਂ ਹੈ।
ਇਹ ਖ਼ਬਰ ਵੀ ਪੜ੍ਹੋ -ਅੰਕਿਤਾ ਲੋਖੰਡੇ ਬਣਨ ਵਾਲੀ ਹੈ ਮਾਂ? ਬੇਬੀ ਬੰਪ ਛੁਪਾਉਂਦੇ ਦਾ ਵੀਡੀਓ ਹੋਇਆ ਵਾਇਰਲ
ਈਦ 'ਤੇ ਕੀਤੀ ਪੋਸਟ ਤਾਂ ਹੋਈ ਟ੍ਰੋਲ
ਪ੍ਰਿਯਾਮਣੀ ਨੇ ਇਕ ਕਿੱਸਾ ਸੁਣਾਉਂਦੇ ਹੋਏ ਅੱਗੇ ਦੱਸਿਆ ਜਦੋਂ ਉਨ੍ਹਾਂ ਈਦ ਦੇ ਮੌਕੇ 'ਤੇ ਗ੍ਰੀਨ ਸ਼ਰਾਰੇ ਵਿਚ ਆਪਣੀ ਇਕ ਫੋਟੋ ਸਾਂਝੀ ਕੀਤੀ। ਲੋਕਾਂ ਨੇ ਲਿਖਿਆ ਕਿ ਕਿਵੇਂ ਉਸ ਨੇ ਈਦ 'ਤੇ ਪੋਸਟ ਕੀਤਾ ਪਰ ਨਵਰਾਤਰੀ ਲਈ ਨਹੀਂ। ਅਦਾਕਾਰਾ ਨੇ ਕਿਹਾ- ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਵੇਂ ਪ੍ਰਤੀਕਿਰਿਆ ਦੇਵਾਂ ਪਰ ਹੁਣ ਮੇਰੇ ਲਈ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਮੈਂ ਅਜਿਹੀ ਨਕਾਰਾਤਮਕਤਾ ਵੱਲ ਧਿਆਨ ਨਹੀਂ ਦੇਣਾ ਚਾਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ