ਅਦਾਕਾਰਾ ਪ੍ਰਣੀਤਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

Friday, Sep 06, 2024 - 09:55 AM (IST)

ਅਦਾਕਾਰਾ ਪ੍ਰਣੀਤਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ- ਦੱਖਣੀ ਭਾਰਤੀ ਅਦਾਕਾਰਾ ਪ੍ਰਣੀਤਾ ਸੁਭਾਸ਼ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ 'ਬ੍ਰਹਮੋਤਸਵਮ' ਅਦਾਕਾਰਾ ਨੇ 25 ਜੁਲਾਈ 2024 ਨੂੰ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਪ੍ਰਣੀਤਾ ਦੂਜੀ ਵਾਰ ਮਾਂ ਬਣੀ ਹੈ, ਉਹ ਅਤੇ ਉਸ ਦੇ ਪਤੀ ਨਿਤਿਨ ਰਾਜੂ ਪਹਿਲਾਂ ਹੀ ਇੱਕ ਧੀ ਦੇ ਮਾਤਾ-ਪਿਤਾ ਹਨ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਪ੍ਰਣੀਤਾ ਨੇ ਦੂਜੀ ਵਾਰ ਮਾਂ ਬਣਨ ਦੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, 'ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਮੇਰੀ ਬੇਟੀ ਅਰਨਾ ਵੀ ਨਵੇਂ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹੈ। ਉਹ ਉਸਨੂੰ 'ਬੇਬੀ' ਕਹਿੰਦੀ ਹੈ, ਪਰ ਮੇਰਾ ਅੰਦਾਜ਼ਾ ਹੈ ਕਿ ਉਸ ਨੂੰ ਅਜੇ ਤੱਕ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਉਸ ਦਾ ਭਰਾ ਹੈ।

PunjabKesari

ਪ੍ਰਣੀਤਾ ਦਾ ਮੰਨਣਾ ਹੈ ਕਿ ਇਸ ਵਾਰ ਉਹ ਆਪਣੀ ਪਹਿਲੀ ਪ੍ਰੈਗਨੈਂਸੀ ਨਾਲੋਂ ਬਿਹਤਰ ਤਿਆਰ ਸੀ। ਉਸ ਨੇ ਕਿਹਾ- ਜਦੋਂ ਮੈਂ ਅਰਨਾ ਤੋਂ ਗਰਭਵਤੀ ਸੀ ਤਾਂ ਮੈਂ ਸਾਰਿਆਂ ਦੀ ਸਲਾਹ ਸੁਣ ਰਹੀ ਸੀ ਅਤੇ ਮੰਨ ਰਹੀ ਸੀ। ਮੈਨੂੰ ਕੋਈ ਪਤਾ ਨਹੀਂ ਸੀ, ਪਰ ਇਸ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਸ਼ਾਂਤ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਕਦੋਂ ਕੀ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ -ਕੀਮੋਥੈਰੇਪੀ ਕਾਰਨ ਹਿਨਾ ਖ਼ਾਨ ਨੂੰ ਹੋਈ ਨਵੀਂ ਬੀਮਾਰੀ

ਉਸ ਨੇ ਅੱਗੇ ਕਿਹਾ- ਮੈਂ ਹੁਣ ਥੋੜ੍ਹਾ ਆਰਾਮ ਕਰ ਰਹੀ ਹਾਂ, ਮੈਨੂੰ ਅਹਿਸਾਸ ਹੋਇਆ ਹੈ ਕਿ ਮੈਂ ਜ਼ਿਆਦਾ ਦੇਰ ਆਰਾਮ ਨਹੀਂ ਕਰ ਸਕਦੀ। ਕਿਉਂਕਿ ਅਰਨਾ ਦੇ ਸਮੇਂ ਵੀ ਮੈਂ ਬਹੁਤਾ ਸਮਾਂ ਕੰਮ ਤੋਂ ਦੂਰ ਨਹੀਂ ਰਹੀ। ਮੈਨੂੰ ਕੰਮ ਕਰਨਾ ਪਸੰਦ ਹੈ ਅਤੇ ਮੈਂ ਜਲਦੀ ਤੋਂ ਜਲਦੀ ਕੰਮ 'ਤੇ ਵਾਪਸ ਆਉਣ ਦੀ ਉਮੀਦ ਕਰ ਰਹੀ ਹਾਂ। ਜੁਲਾਈ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਪ੍ਰਣੀਤਾ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ- ਦੂਜਾ ਦੌਰ, ਪੈਂਟ ਹੁਣ ਫਿੱਟ ਨਹੀਂ ਹੈ। ਕੋਵਿਡ -19 ਮਹਾਂਮਾਰੀ ਦੇ ਦੌਰਾਨ ਪ੍ਰਣੀਤਾ ਸੁਭਾਸ਼ ਨੇ 2021 'ਚ ਕਾਰੋਬਾਰੀ ਨਿਤਿਨ ਰਾਜੂ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ 2022 'ਚ ਧੀ ਅਰਨਾ ਦਾ ਆਪਣੇ ਪਹਿਲੇ ਬੱਚੇ ਵਜੋਂ ਸਵਾਗਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News