ਅਦਾਕਾਰਾ ਨੀਨਾ ਗੁਪਤਾ ਨੇ ਬਿਆਨ ਕੀਤਾ ਸਿੰਗਲ ਮਦਰ ਹੋਣ ਦਾ ਦਰਦ

Thursday, Apr 29, 2021 - 06:41 PM (IST)

ਅਦਾਕਾਰਾ ਨੀਨਾ ਗੁਪਤਾ ਨੇ ਬਿਆਨ ਕੀਤਾ ਸਿੰਗਲ ਮਦਰ ਹੋਣ ਦਾ ਦਰਦ

ਮੁੰਬਈ: ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਕੈਰੀਅਰ ’ਚ ਕਾਫ਼ੀ ਮਿਹਨਤ ਕੀਤੀ ਹੈ। ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜਿੰਦਗੀ ’ਚ ਵੀ ਕਾਫ਼ੀ ਜ਼ਿੰਮੇਵਾਰੀਆਂ ਸਨ। ਉਹ ਸਿੰਗਲ ਮਦਰ ਸੀ। ਹੁਣ ਅਦਾਕਾਰਾ ਨੇ ਉਸ ਸਮੇਂ ਦੇ ਬਾਰੇ ’ਚ ਗੱਲ ਕੀਤੀ ਹੈ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਪਾਲਨ ਲਈ ਕੰਮ ਕਰਨਾ ਪੈਂਦਾ ਸੀ।

PunjabKesari
ਮਸਾਬਾ ਨੂੰ ਪਾਲਨ ਲਈ ਕਰਨਾ ਪੈਂਦਾ ਸੀ ਕੰਮ
ਖ਼ਬਰਾਂ ਮੁਤਾਬਕ ਨੀਨਾ ਨੇ ਕਿਹਾ ਕਿ ਪਹਿਲਾਂ ਮੈਨੂੰ ਕੰਮ ਕਰਨਾ ਪੈਂਦਾ ਸੀ ਤਾਂ ਜੋ ਮੈਂ ਮਸਾਬਾ ਨੂੰ ਪਾਲ ਸਕਾਂ। ਮੈਨੂੰ ਉਹ ਕੰਮ ਵੀ ਕਰਨਾ ਪੈਂਦਾ ਸੀ ਜਿਸ ਨਾਲ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ। ਇਹ ਹੀ ਮੇਰਾ ਮੈਨ ਫੋਕਸ ਹੋਇਆ ਕਰਨਾ ਸੀ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ। ਹੁਣ ਮੈਂ ਸ਼ਾਦੀਸ਼ੁਦਾ ਹਾਂ ਅਤੇ ਮੈਨੂੰ ਹੁਣ ਪੈਸਿਆਂ ਲਈ ਕੰਮ ਕਰਨਾ ਪੈਂਦਾ। ਹੁਣ ਮਸਾਬਾ ਮੈਨੂੰ ਕੰਮ ਕਰਨ ਲਈ ਪੁਸ਼ ਕਰਦੀ ਹੈ ਜੋ ਕਿ ਬਹੁਤ ਚੰਗਾ ਹੈ। ਹੁਣ ਉਹ ਮੇਰੀ ਮਾਂ ਬਣ ਗਈ ਹੈ ਉਹ ਮੈਨੂੰ ਕੰਮ ਕਰਨ ਲਈ ਜੋਰ ਪਾਉਂਦੀ ਹੈ। 
PunjabKesari
ਦੱਸ ਦੇਈਏ ਕਿ ਨੀਨਾ ‘ਸਰਦਾਰ ਦਾ ਗ੍ਰੈਂਡਸਨ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਰਜੁਨ ਕਪੂਰ ਅਤੇ ਰੁਕੂਲ ਪ੍ਰੀਤ ਮੁੱਖ ਰੋਲ ’ਚ ਹੈ। ਇਹ ਕਾਮੇਡੀ ਡਰਾਮਾ ਹੈ। ਇਹ ਫ਼ਿਲਮ ਨੈੱਟਫਿਲਿਕਸ ’ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਫ਼ਿਲਮ ਗਵਾਲੀਅਰ ’ਚ ਵੀ ਦਿਖੇਗੀ। ਉਹ ਸਪੋਰਟਸ ਡਰਾਮਾ ’83’ ’ਚ ਵੀ ਹਨ। ਫ਼ਿਲਮ ‘83’’ਚ ਉਹ ਰਣਵੀਰ ਸਿੰਘ ਦੀ ਮਾਂ ਦੇ ਰੋਲ ’ਚ ਨਜ਼ਰ ਆਉਣ ਵਾਲੀ ਹੈ। ਉੱਧਰ ਮਸਾਬਾ ਦੀ ਗੱਲ ਕਰੀਏ ਤਾਂ ਉਹ ਸਕਸੈਸਫੁਲ ਫੈਸ਼ਨ ਡਿਜ਼ਾਈਨਰ ਹੈ।

PunjabKesari
ਦੱਸ ਦੇਈਏ ਕਿ ਮਸਾਬਾ, ਨੀਨਾ ਗੁਪਤਾ ਅਤੇ ਵੈਸਟ ਇੰਡੀਜ਼ ਕ੍ਰਿਕਟਰ ਵਿਵੀਅਨ ਰਿਚਰਡਸ ਦੀ ਧੀ ਹੈ। ਨੀਨਾ ਵਿਵੀਅਨ ਦੇ ਨਾਲ ਰਿਲੇਸ਼ਨਸ਼ਿਪ ’ਚ ਸੀ। ਹਾਲਾਂਕਿ ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ। ਨੀਨਾ ਨੇ ਧੀ ਮਸਾਬਾ ਨੂੰ ਇਕੱਲੇ ਪਾਲਣ ਦਾ ਫ਼ੈਸਲਾ ਲਿਆ ਸੀ। 2008 ’ਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕਰ ਲਿਆ ਸੀ।


author

Aarti dhillon

Content Editor

Related News