ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼

03/25/2023 10:50:33 AM

ਮੁੰਬਈ (ਬਿਊਰੋ)– ਟੀ. ਵੀ. ਤੇ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਨੀਲੂ ਦਾ ਪਤੀ ਹਰਮਿੰਦਰ ਪੂਰੀ ਤਰ੍ਹਾਂ ਸਿਹਤਮੰਦ ਸੀ। ਉਹ ਸ਼ੁੱਕਰਵਾਰ ਦੁਪਹਿਰ ਨੂੰ ਗੁਰਦੁਆਰੇ ਵੀ ਗਿਆ ਸੀ। ਉਥੋਂ ਵਾਪਸ ਆ ਕੇ ਉਹ ਬਾਥਰੂਮ ਗਿਆ ਤੇ ਉਥੇ ਡਿੱਗ ਪਿਆ। ਉਸ ਸਮੇਂ ਘਰ ’ਚ ਸਿਰਫ਼ ਇਕ ਸਹਾਇਕ ਹੀ ਮੌਜੂਦ ਸੀ। ਉਸ ਨੇ ਹੀ ਨੀਲੂ ਦੇ ਪਤੀ ਨੂੰ ਬਾਥਰੂਮ ’ਚ ਬੇਹੋਸ਼ ਦੇਖਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਨੀਲੂ ਦੇ ਦੋਸਤ ਨੇ ਕੀਤੀ ਅਦਾਕਾਰਾ ਦੇ ਪਤੀ ਦੀ ਮੌਤ ਦੀ ਪੁਸ਼ਟੀ
ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਨੀਲੂ ਦੀ ਸਭ ਤੋਂ ਚੰਗੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਸਮੇਂ ਘਰ ’ਚ ਸਹਾਇਕ ਮੌਜੂਦ ਸੀ ਤੇ ਉਹ ਦੁਪਹਿਰ ਦਾ ਖਾਣਾ ਤਿਆਰ ਕਰ ਰਿਹਾ ਸੀ। ਉਹ ਹਰਮਿੰਦਰ ਦੇ ਬਾਥਰੂਮ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਉਸ ਨੂੰ ਦੁਪਹਿਰ ਦਾ ਖਾਣਾ ਪਰੋਸ ਸਕੇ। ਹਾਲਾਂਕਿ ਕਾਫੀ ਦੇਰ ਬਾਅਦ ਵੀ ਹਰਮਿੰਦਰ ਬਾਥਰੂਮ ਤੋਂ ਬਾਹਰ ਨਹੀਂ ਆਇਆ ਤਾਂ ਹੈਲਪਰ ਨੇ ਬੈੱਡਰੂਮ ’ਚ ਜਾ ਕੇ ਜਾਂਚ ਕੀਤੀ। ਉਥੇ ਉਸ ਦੇ ਨਾ ਮਿਲਣ ’ਤੇ ਉਸ ਨੇ ਬਾਥਰੂਮ ਦੀ ਜਾਂਚ ਕੀਤੀ ਤਾਂ ਉਥੇ ਹਰਮਿੰਦਰ ਡਿੱਗਿਆ ਮਿਲਿਆ। ਅਦਾਕਾਰਾ ਦੇ ਦੋਸਤ ਨੇ ਇਹ ਵੀ ਦੱਸਿਆ ਕਿ ਹਰਮਿੰਦਰ ਨੂੰ ਸ਼ੂਗਰ ਦੀ ਬੀਮਾਰੀ ਸੀ ਪਰ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਤੇ ਇਹ ਸਭ ਕੁਝ ਅਚਾਨਕ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਪਰਿਣੀਤਾ’ ਫ਼ਿਲਮ ਦੇ ਡਾਇਰੈਕਟਰ ਪ੍ਰਦੀਪ ਸਰਕਾਰ ਦਾ 67 ਸਾਲ ਦੀ ਉਮਰ ’ਚ ਦਿਹਾਂਤ

ਰਿਪੋਰਟ ਮੁਤਾਬਕ ਨੀਲੂ ਦੇ ਦੋਸਤ ਨੇ ਇਹ ਵੀ ਦੱਸਿਆ ਕਿ ਹਰਮਿੰਦਰ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਪੁੱਤ ਅਜੇ ਬਾਹਰ ਹੈ। ਅਦਾਕਾਰਾ ਦੇ ਪਤੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।

ਕਈ ਸੀਰੀਅਲਜ਼ ਤੇ ਫ਼ਿਲਮਾਂ ’ਚ ਕੀਤਾ ਹੈ ਕੰਮ
ਦੱਸ ਦੇਈਏ ਕਿ ਨੀਲੂ ਕਈ ਟੀ. ਵੀ. ਸੀਰੀਅਲਜ਼ ਤੇ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ। ਨੀਲੂ ਨੇ ‘ਹਾਊਸਫੁਲ 2’, ‘ਪਟਿਆਲਾ ਹਾਊਸ’, ‘ਹਿੰਦੀ ਮੀਡੀਅਮ’ ਵਰਗੇ ਪ੍ਰਾਜੈਕਟਾਂ ’ਚ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News