ਅਦਾਕਾਰਾ ਮੰਦਿਰਾ ਬੇਦੀ ਨੇ ਖ਼ੁਦ ਚੁੱਕੀ ਪਤੀ ਰਾਜ ਕੌਸ਼ਲ ਦੀ ਅਰਥੀ (ਵੀਡੀਓ)

07/01/2021 5:09:59 PM

ਮੁੰਬਈ- ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਉਹ 50 ਸਾਲਾਂ ਦੇ ਸਨ। ਉਹਨਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੇ ਸਿਤਾਰੇ ਮੰਦਿਰਾ ਨੂੰ ਸਹਾਰਾ ਦੇਣ ਲਈ ਉਸ ਦੇ ਘਰ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਰਾਜ ਦੇ ਸੰਸਕਾਰ ਮੌਕੇ ਵੀ ਲੋਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ।

 
 
 
 
 
 
 
 
 
 
 
 
 
 
 

A post shared by Chipku Media (@chipkumedia)


ਇਸੇ ਦੌਰਾਨ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਜ ਨੂੰ ਸ਼ਮਸ਼ਾਨਘਾਟ ਲਿਜਾਂਦੇ ਹੋਏ ਕੁਝ ਲੋਕਾਂ ਦੇ ਨਾਲ ਮੰਦਿਰਾ ਨੂੰ ਵੀ ਅਰਥੀ ਨੂੰ ਉਠਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਮੰਦਿਰਾ ਬੇਦੀ ਇਸ ਦੌਰਾਨ ਕਾਫ਼ੀ ਟੁੱਟੀ ਹੋਈ ਦਿਖਾਈ ਦਿੱਤੀ। ਉਸ ਦੀਆਂ ਅੰਤਿਮ ਰਸਮਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਦਿਰਾ ਬੇਦੀ ਅਤੇ ਰਾਜ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਸੀ।

PunjabKesari
ਦੋਹਾਂ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਵਿੱਚ ਹੋਈ ਸੀ। ਮੰਦਿਰਾ ਉੱਥੇ ਆਡੀਸ਼ਨ ਦੇਣ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਸਨ। ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਮੰਦਿਰਾ 14 ਫਰਵਰੀ 1999 ਵਿੱਚ ਰਾਜ ਦੇ ਨਾਲ ਵਿਆਹ ਦੇ ਬੰਧਣ 'ਚ ਬੱਝੀ ਸੀ।


Aarti dhillon

Content Editor

Related News