ਅਦਾਕਾਰਾ ਮਹਿਮਾ ਚੌਧਰੀ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ

Monday, Apr 17, 2023 - 11:21 AM (IST)

ਅਦਾਕਾਰਾ ਮਹਿਮਾ ਚੌਧਰੀ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) : 90 ਦੇ ਦਹਾਕੇ ਦੀ ਖ਼ੂਬਸੂਰਤ ਅਦਾਕਾਰਾ ਮਹਿਮਾ ਚੌਧਰੀ ਦੀ ਮਾਂ ਸ੍ਰੀਮਤੀ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਅਦਾਕਾਰਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਕਿਉਂਕਿ ਇਕ ਧੀ ਨੇ ਆਪਣੀ ਮਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਸ੍ਰੀਮਤੀ ਚੌਧਰੀ ਆਪਣੀ ਧੀ ਮਹਿਮਾ ਚੌਧਰੀ ਅਤੇ ਪੋਤੀ ਅਰਿਆਨਾ ਦੇ ਬਹੁਤ ਕਰੀਬ ਸੀ। ਮਹਿਮਾ ਚੌਧਰੀ ਦੀ ਆਪਣੀ ਮਾਂ ਨਾਲ ਖ਼ਾਸ ਸਾਂਝ ਸੀ। ਉਹ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਥ੍ਰੋਬੈਕ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਖ਼ਬਰਾਂ ਮੁਤਾਬਕ, ਮਹਿਮਾ ਚੌਧਰੀ ਦੀ ਮਾਂ ਕਾਫ਼ੀ ਮਹੀਨਿਆਂ ਤੋਂ ਬੀਮਾਰ ਸਨ। ਉਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦੀ ਮਾਂ ਦੀ ਤਿੰਨ ਚਾਰ ਦਿਨ ਪਹਿਲਾਂ ਮੌਤ ਹੋ ਗਈ ਸੀ। ਅਦਾਕਾਰਾ ਅਤੇ ਚੌਧਰੀ ਪਰਿਵਾਰ ਵਲੋਂ ਇਸ ਬਾਰੇ ਕੋਈ ਵੀ ਅਧਿਕਾਰਤ ਬਿਆਨ ਹਾਲੇ ਤੱਕ ਨਹੀਂ ਆਇਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ : ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਦੇ ਵਿਆਹ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਦੱਸਣਯੋਗ ਹੈ ਕਿ ਮਹਿਮਾ ਚੌਧਰੀ ਨੂੰ ਕੁਝ ਸਾਲ ਪਹਿਲਾਂ ਹੀ ਕੈਂਸਰ ਦਾ ਪਤਾ ਲੱਗਾ ਸੀ। ਪਿਛਲੇ ਸਾਲ 9 ਜੂਨ ਨੂੰ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ, ''ਮੈਂ ਮਹਿਮਾ ਚੌਧਰੀ ਨੂੰ ਇਕ ਮਹੀਨਾ ਪਹਿਲਾਂ ਆਪਣੀ 525ਵੀਂ ਫ਼ਿਲਮ 'ਦਿ ਸਿਗਨੇਚਰ' 'ਚ ਅਹਿਮ ਭੂਮਿਕਾ ਨਿਭਾਉਣ ਲਈ ਅਮਰੀਕਾ ਬੁਲਾਇਆ ਸੀ। ਉਦੋਂ ਹੀ ਮਹਿਮਾ ਚੌਧਰੀ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ।'' 

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News