ਚੰਡੀਗੜ੍ਹ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਹਸਪਤਾਲ 'ਚ ਦਾਖ਼ਲ

Thursday, Nov 12, 2020 - 03:28 PM (IST)

ਚੰਡੀਗੜ੍ਹ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕਿਰਨ ਖੇਰ ਹਸਪਤਾਲ 'ਚ ਦਾਖ਼ਲ

ਜਲੰਧਰ (ਬਿਊਰੋ) : ਚੰਡੀਗੜ੍ਹ ਸੰਸਦ ਮੈਂਬਰ ਕਿਰਨ ਖੇਰ ਨੂੰ ਅਚਾਨਕ ਹਸਪਤਾਲ ਦਾਖ਼ਲ ਕਰਾਉਣਾ ਪਿਆ। ਜਾਣਕਾਰੀ ਮੁਤਾਬਕ ਕੱਲ੍ਹ ਰਾਤ ਬਿਸਤਰ ਤੋਂ ਉੱਠਦੇ ਸਮੇਂ ਕਿਰਨ ਖੇਰ ਦੇ ਹੱਥ 'ਚ ਫ੍ਰੈਕਚਰ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਅਚਾਨਕ ਹਸਪਤਾਲ ਲੈ ਕੇ ਜਾਣਾ ਪਿਆ। ਉਨ੍ਹਾਂ ਨੂੰ ਸੈਕਟਰ 32 ਸਥਿਤ ਜੀ. ਐੱਮ. ਸੀ. ਐੱਚ. ਦੇ ਵੀ. ਆਈ. ਪੀ. ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ। ਫ਼ਿਲਹਾਲ ਕਿਰਨ ਖ਼ੇਰ ਦਾ ਇਲਾਜ ਹੋ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਦੇ ਹੱਥ ਦੀ ਸਰਜਰੀ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਕਿਰਨ ਖੇਰ ਨੂੰ ਅੱਜ ਸਵੇਰੇ ਹਸਪਤਾਲ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਜਦੋਂ ਕਿਰਨ ਖੇਰ ਆਪਣੇ ਬਿਸਤਰੇ ਤੋਂ ਉਠ ਰਹੀ ਸੀ ਤਾਂ ਅਚਾਨਕ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ।


author

sunita

Content Editor

Related News