ਅਦਾਕਾਰਾ ਕਰਿਸ਼ਮਾ ਨੂੰ ਦਿਖਾਉਣੇ ਪੈਣਗੇ ਤਲਾਕ ਦੇ ਦਸਤਾਵੇਜ਼ , ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ''ਚ ਮੰਗਿਆ ਜਵਾਬ
Saturday, Jan 17, 2026 - 02:24 PM (IST)
ਮਨੋਰੰਡਨ ਡੈਸਕ - ਮਰਹੂਮ ਕਾਰੋਬਾਰੀ ਸੰਜੇ ਕਪੂਰ ਦੀ ਤੀਜੀ ਪਤਨੀ ਪ੍ਰਿਆ ਕਪੂਰ ਨੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਵਿਚਕਾਰ 2016 ਦੇ ਤਲਾਕ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਮੰਗਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਰਿਸ਼ਮਾ ਕਪੂਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਇਹ ਵਿਵਾਦ ਸੰਜੇ ਕਪੂਰ ਦੀ ਲਗਭਗ ₹30,000 ਕਰੋੜ ਦੀ ਜਾਇਦਾਦ ਨਾਲ ਸਬੰਧਤ ਹੈ, ਜਿਸਦੀ ਕਾਨੂੰਨੀ ਲੜਾਈ ਇਸ ਸਮੇਂ ਦਿੱਲੀ ਹਾਈ ਕੋਰਟ ਵਿਚ ਚੱਲ ਰਹੀ ਹੈ।
ਪ੍ਰਿਆ ਦੀ ਮੰਗ ਦਾ ਕ੍ਰਿਸ਼ਮਾ ਦੇ ਵਕੀਲਾਂ ਨੇ ਕੀਤਾ ਵਿਰੋਧ
ਸ਼ੁੱਕਰਵਾਰ ਨੂੰ, ਜਸਟਿਸ ਏ.ਐੱਸ. ਚੰਦੂਰਕਰ ਦੀ ਅਗਵਾਈ ਵਾਲੇ ਬੈਂਚ ਨੇ ਪ੍ਰਿਆ ਦੀ ਪਟੀਸ਼ਨ 'ਤੇ ਚੈਂਬਰ ਵਿਚ ਸੁਣਵਾਈ ਕੀਤੀ। ਕਰਿਸ਼ਮਾ ਦੇ ਵਕੀਲਾਂ, ਰਵੀ ਸ਼ਰਮਾ ਅਤੇ ਅਪੂਰਵ ਸ਼ੁਕਲਾ ਨੇ ਪ੍ਰਿਆ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਕਿ ਪ੍ਰਿਆ ਸਮਝੌਤੇ ਦੀ ਧਿਰ ਨਹੀਂ ਹੈ ਅਤੇ ਉਸਨੂੰ ਤਲਾਕ ਦੇ ਦਸਤਾਵੇਜ਼ ਨਹੀਂ ਦਿੱਤੇ ਜਾਣੇ ਚਾਹੀਦੇ।
