ਗੈਂਗਰੇਪ ਦੀਆਂ ਘਟਨਾਵਾਂ 'ਤੇ ਬੋਲੀ ਕੰਗਨਾ, ਸਾਊਦੀ ਅਰਬ ਤੋਂ ਸਿੱਖਿਆ ਲੈ ਕੇ ਫਾਂਸੀ 'ਤੇ ਲਟਕਾਉਣ ਦੀ ਕੀਤੀ ਪੈਰਵਾਈ

Sunday, Jan 10, 2021 - 03:39 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹੋਰਾਂ ਨੂੰ ਵੀ ਸਬਕ ਮਿਲ ਸਕੇ। ਕੰਗਨਾ ਰਣੌਤ ਨੇ ਇਸ ਬਾਬਤ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਹੀ ਉਨ੍ਹਾਂ ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

#WATCH | In countries like Saudi Arabia, those who commit crimes against women are hanged to death at intersections. We need to set similar examples here: Actor Kangana Ranaut, on asked about the solution to atrocities against women, in Bhopal pic.twitter.com/ayLeWiwbCM

— ANI (@ANI) January 9, 2021

ਕੰਗਨਾ ਮੁਤਾਬਕ ਸਾਡੇ ਦੇਸ਼ 'ਚ ਸਾਊਦੀ ਅਰਬ ਜਿਹੇ ਕਾਨੂੰਨ ਹੋਣੇ ਚਾਹੀਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਸਾਊਦੀ ਅਰਬ 'ਚ ਮਹਿਲਾਵਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ। ਸਾਨੂੰ ਵੀ ਇਸੇ ਤਰ੍ਹਾਂ ਦੇ ਉਦਾਹਰਨ ਸੈੱਟ ਕਰਨੇ ਚਾਹੀਦੇ ਹਨ। ਕੰਗਨਾ ਨੇ ਹਾਲ ਹੀ 'ਚ ਫ਼ਿਲਮ 'ਥਲੈਵੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ 'ਚ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮ 'ਧਾਕੜ' ਤੇ 'ਤੇਜਸ' 'ਚ ਵੀ ਨਜ਼ਰ ਆਵੇਗੀ।

No you don’t,Islamists nation and Chinese propaganda has bought you completely, you only stand for your petty gains. You shamelessly show intolerance for anything other than what they want. U are nothing but a little slave of your own greeds. Don’t preach again its embarrassing. https://t.co/jDn97OVrHU

— Kangana Ranaut (@KanganaTeam) January 10, 2021

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ੁੱਕਰਵਾਰ ਬਾਂਦਰਾ ਪੁਲਸ ਸਟੇਸ਼ਨ 'ਚ ਆਪਣਾ ਬਿਆਨ ਦਰਜ ਕਰਾਉਣ ਤੋਂ ਬਾਅਦ ਇਕ ਵੀਡੀਓ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੰਗਨਾ ਭਾਰੀ ਮੀਡੀਆ ਦੀ ਮੌਜੂਦਗੀ 'ਚ ਵਾਈ-ਪਲੱਸ ਸ਼੍ਰੇਣੀ ਦੇ ਨਾਲ ਦੁਪਹਿਰ ਇਕ ਵਜੇ ਮੁੰਬਈ 'ਚ ਪੁਲਸ ਸਟੇਸ਼ਨ ਪਹੁੰਚੀ ਸੀ। 
 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News