ਜ਼ੋਮਾਟੋ ਬੁਆਏ ਦੇ ਹੱਕ ’ਚ ਆਈ ਅਦਾਕਾਰਾ ਕਾਮਿਆ ਪੰਜਾਬੀ, ਕਿਹਾ- ‘ਉਸ ਦੀਆਂ ਅੱਖਾਂ ’ਚ ਦਿਖਦੀ ਹੈ ਬੇਗੁਨਾਹੀ

Tuesday, Mar 16, 2021 - 05:12 PM (IST)

ਜ਼ੋਮਾਟੋ ਬੁਆਏ ਦੇ ਹੱਕ ’ਚ ਆਈ ਅਦਾਕਾਰਾ ਕਾਮਿਆ ਪੰਜਾਬੀ, ਕਿਹਾ- ‘ਉਸ ਦੀਆਂ ਅੱਖਾਂ ’ਚ ਦਿਖਦੀ ਹੈ ਬੇਗੁਨਾਹੀ

ਮੁੰਬਈ: ‘ਬਿਗ ਬੌਸ’ ਦੀ ਮੁਕਾਬਲੇਬਾਜ਼ ਅਤੇ ਟੀ.ਵੀ. ਅਦਾਕਾਰਾ ਕਾਮਿਆ ਪੰਜਾਬੀ ਹਮੇਸ਼ਾ ਹੀ ਬੇਬਾਕੀ ਨਾਲ ਆਪਣਾ ਬਿਆਨ ਰੱਖਦੀ ਹੈ। ਹਾਲ ਹੀ ’ਚ ਕਾਮਿਆ ਨੇ ਬੰਗਲੁਰੂ ਵਾਲੀ ਘਟਨਾ ’ਤੇ ਮਚੇ ਬਵਾਲ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਆਪਣੀ ਰਾਏ ਰੱਖੀ ਹੈ। 

PunjabKesari
ਕਾਮਿਆ ਨੇ ਜ਼ੋਮਾਟੋ ਡਿਲਿਵਰੀ ਬੁਆਏ ਨੂੰ ਸਪੋਰਟ ਕੀਤੀ ਹੈ। ਕਾਮਿਆ ਤੋਂ ਪਹਿਲਾਂ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰੋਹਿਤ ਰਾਏ ਨੇ ਵੀ ਇਹ ਮੰਨਿਆ ਹੈ ਕਿ ਕਾਮਰਾਜ ਬੇਗੁਨਾਹ ਹੈ ਅਤੇ ਸਾਰਾ ਦੋਸ਼ ਹਿਤੇਸ਼ ਚੰਦਰਾਨੀ ਨਾਂ ਦੀ ਮਹਿਲਾ ਦਾ ਹੀ ਹੈ।

PunjabKesari
ਕਾਮਿਆ ਨੇ ਟਵੀਟ ਕਰਕੇ ਲਿਖਿਆ-‘ਅੱਖਾਂ ਸਭ ਕੁਝ ਬੋਲ ਦਿੰਦੀਆਂ ਹਨ...ਮੈਨੂੰ ਲੱਗਦਾ ਹੈ ਕਿ ਕਾਮਰਾਜ #ZomatoDeliveryGuy ਨਿਰਦੋਸ਼ ਹੈ ਅਤੇ ਮੈਨੂੰ ਉਮੀਦ ਹੈ ਕਿ ਉਸ ਨੂੰ ਇਨਸਾਫ਼ ਮਿਲੇਗਾ’। ਕਾਮਿਆ ਨੇ ਇਸ ਦੇ ਨਾਲ ਹੀ ਜ਼ੋਮਾਟੋ ਨੂੰ ਟੈਗ ਕਰਦੇ ਹੋਏ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਮਰਾਜ ਦੀ ਨੌਕਰੀ ਨਾ ਖੋਹਣ’।

PunjabKesari
ਬੀਤੇ ਦਿਨੀਂ ਹਿਤੇਸ਼ਾ ਚੰਦਰਾਨੀ ਨਾਂ ਦੀ ਮਹਿਲਾ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ ’ਚ ਉਸ ਨੇ ਜ਼ੋਮਾਟੋ ਡਿਲਿਵਰੀ ਬੁਆਏ ’ਤੇ ਗੰਭੀਰ ਦੋਸ਼ ਲਗਾਏ। ਹਿਤੇਸ਼ਾ ਨੇ ਦਾਅਵਾ ਕੀਤਾ ਕਿ ਫੂਡ ਡਿਲਿਵਰੀ ਦੇਣ ਆਏ ਕਾਮਰਾਜ ਨੇ ਨਾ ਸਿਰਫ਼ ਉਸ ਨਾਲ ਬਦਤਮੀਜ਼ੀ ਕੀਤੀ, ਸਗੋਂ ਉਸ ’ਤੇ ਹਮਲਾ ਵੀ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਹਿਤੇਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇੰਨਾ ਪੁੱਛਿਆ ਸੀ ਕਿ ਖਾਣਾ ਪਹੁੰਚਾਉਣ ’ਚ ਦੇਰ ਕਿਉਂ ਹੋਈ। ਦੱਸਣਯੋਗ ਹੈ ਕਿ ਹਿਤੇਸ਼ਾ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਕਾਮਰਾਜ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉੱਧਰ ਉਨ੍ਹਾਂ ਨੇ ਤਮਾਮ ਦੋਸ਼ਾਂ ਨੂੰ ਰੱਦ ਕੀਤਾ। ਕਾਮਰਾਜ ਨੇ ਕਿਹਾ ਕਿ ਹਿਤੇਸ਼ਾ ਨੇ ਹੀ ਉਸ ’ਤੇ ਹਮਲਾ ਕੀਤਾ ਸੀ। ਡਿਲਿਵਰੀ ਬੁਆਏ ਮੁਤਾਬਕ ਜਦੋਂ ਉਹ ਬਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਹਿਤੇਸ਼ਾ ਨੂੰ ਖ਼ੁਦ ਨੱਕ ’ਤੇ ਸੱਟ ਲੱਗ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।    

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News