13 ਸਾਲਾਂ ਦੇ ਕਰੀਅਰ 'ਚ ਦਿੱਤੀਆਂ 8 ਫਿਲਮਾਂ ਉਹ ਵੀ ਫਲਾਪ, ਫਿਰ BF ਦੇ ਇੱਕ ਕਦਮ ਨਾਲ ਜਾਣਾ ਪਿਆ ਜੇਲ੍ਹ
Wednesday, Jul 02, 2025 - 11:50 AM (IST)

ਮੁੰਬਈ: ਰੀਆ ਚਕਰਵਰਤੀ, ਜਿਸਦਾ ਨਾਮ ਕਦੇ ਬਾਲੀਵੁੱਡ ਦੀ ਅਭਿਨੇਤਰੀ ਵਜੋਂ ਲਿਆ ਜਾਂਦਾ ਸੀ, ਉਹ ਅੱਜ ਆਪਣੇ ਅਤੀਤ ਦੇ ਵਿਵਾਦਾਂ ਤੋਂ ਬਚ ਕੇ ਇਕ ਸਫਲ ਬਿਜ਼ਨੈਸਵੁਮਨ ਵਜੋਂ ਨਵੀਂ ਪਛਾਣ ਬਣਾਅ ਰਹੀ ਹੈ। ਇੱਕ ਸਮੇਂ ਸੁਸ਼ਾਂਤ ਸਿੰਘ ਰਾਜਪੂਤ ਨਾਲ ਰਿਸ਼ਤੇ, ਡਰੱਗਸ ਕੇਸ ਅਤੇ ਜੇਲ੍ਹ ਦੀ ਸਜ਼ਾ ਕਰਕੇ ਚਰਚਾ 'ਚ ਰਹੀ ਰੀਆ ਹੁਣ 40 ਕਰੋੜ ਦੇ ਕਪੜਿਆਂ ਦੇ ਬ੍ਰਾਂਡ ਦੀ ਮਾਲਕਣ ਬਣ ਚੁੱਕੀ ਹੈ।
ਰੀਆ ਦੀ ਜ਼ਿੰਦਗੀ ਦੀ ਸ਼ੁਰੂਆਤ: ਫੌਜੀ ਪਰਿਵਾਰ ਤੋਂ MTV ਤੱਕ
ਰੀਆ ਚਕਰਵਰਤੀ ਦਾ ਜਨਮ 1 ਜੁਲਾਈ 1992 ਨੂੰ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੰਦਰਜੀਤ ਚਕਰਵਰਤੀ ਭਾਰਤੀ ਫੌਜ ਵਿੱਚ ਲੈਫਟਿਨੈਂਟ ਕਰਨਲ ਰਹਿ ਚੁੱਕੇ ਹਨ। ਰੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ MTV ਦੇ ਰਿਐਲਿਟੀ ਸ਼ੋਅ ‘ਟੀਵੀਐਸ ਸਕੂਟੀ ਟੀਨ ਡਿਵਾ’ (2009) ਨਾਲ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ: Gym 'ਚ ਵਰਕਆਊਟ ਕਰ ਰਿਹਾ ਸੀ ਨੌਜਵਾਨ, ਅਚਾਨਕ ਜ਼ਮੀਨ 'ਤੇ ਡਿੱਗਿਆ ਧੜੰਮ, ਮੌਕੇ 'ਤੇ ਮੌਤ
ਫਿਲਮੀ ਸਫ਼ਰ — ਹਮੇਸ਼ਾ ਅਧੂਰਾ ਹੀ ਰਹਿ ਗਿਆ
2012 ਵਿੱਚ ਰੀਆ ਨੇ ਤੇਲਗੂ ਫਿਲਮ ਤੁਨੀਗਾ ਤੁਨੀਗਾ ਨਾਲ ਸਿਨੇਮਾ ਦੀ ਦੁਨੀਆ ਵਿੱਚ ਕਦਮ ਰੱਖਿਆ, ਪਰ ਇਹ ਫਿਲਮ ਫਲੌਪ ਰਹੀ। 2013 ਵਿੱਚ ਬਾਲੀਵੁੱਡ ਡੈਬਿਊ ਫਿਲਮ 'ਮੇਰੇ ਡੈਡ ਕੀ ਮਾਰੁਤੀ' ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਸੋਨਾਲੀ ਕੇਬਲ, ਹਾਫ ਗਰਲਫ੍ਰੈਂਡ, ਚਿਹਰੇ ਵਰਗੀਆਂ ਫਿਲਮਾਂ ਵੀ ਬਾਕਸ ਆਫਿਸ 'ਤੇ ਕਾਮਯਾਬ ਨਹੀਂ ਹੋ ਸਕੀਆਂ।
ਸੁਸ਼ਾਂਤ ਸਿੰਘ ਰਾਜਪੂਤ ਮਾਮਲਾ — ਕਰੀਅਰ ਦੀ ਤਬਾਹੀ ਦੀ ਵਜ੍ਹਾ
2020 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ, ਰੀਆ ਦਾ ਨਾਂ ਚਰਚਾ ਵਿੱਚ ਆਇਆ। ਰੀਆ ਉੱਤੇ ਸੁਸ਼ਾਂਤ ਨੂੰ ਆਤਮਹੱਤਿਆ ਲਈ ਉਕਸਾਉਣ, ਡਰੱਗਸ ਦੇਣ ਅਤੇ ਆਰਥਿਕ ਲਾਭ ਲੈਣ ਦੇ ਦੋਸ਼ ਲਗੇ। ਰੀਆ ਅਤੇ ਉਸਦੇ ਭਰਾ ਸ਼ੌਵਿਕ ਦੋਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਰੀਆ ਨੇ 27 ਦਿਨ ਜੇਲ੍ਹ ਵਿੱਚ ਗੁਜ਼ਾਰੇ। ਹਾਲਾਂਕਿ ਹੁਣ ਉਸਨੂੰ ਕਲੀਨ ਚਿੱਟ ਮਿਲ ਚੁੱਕੀ ਹੈ, ਪਰ ਇਸ ਮਾਮਲੇ ਨਾਲ ਉਸ ਦਾ ਫਿਲਮੀ ਕਰੀਅਰ ਬਰਬਾਦ ਹੋ ਗਿਆ।
ਇਹ ਵੀ ਪੜ੍ਹੋ: ਥੀਏਟਰ ਸੀਟ ਦੇ ਹੇਠਾਂ ਧੀ ਛੱਡ ਗਏ ਮਾਪੇ...ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director
"ਚੈਪਟਰ 2" — ਵਿਵਾਦਾਂ ਤੋਂ ਬਾਅਦ ਨਵੀਂ ਸ਼ੁਰੂਆਤ
ਫਿਲਮੀ ਦੁਨੀਆ ਤੋਂ ਦੂਰ ਹੋ ਕੇ, ਰੀਆ ਨੇ ਆਪਣਾ ਨਵਾਂ ਰਾਹ ਚੁਣਿਆ। ਉਸਨੇ ਆਪਣੇ ਭਰਾ ਸ਼ੌਵਿਕ ਨਾਲ ਮਿਲ ਕੇ ਚੈਪਟਰ 2 ਨਾਂ ਦਾ ਕਲੋਦਿੰਗ ਬ੍ਰਾਂਡ ਖੋਲ੍ਹਿਆ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਰੀਆ ਨੇ ਦੱਸਿਆ ਸੀ ਕਿ, ਸੁਸ਼ਾਂਤ ਮਾਮਲੇ ਤੋਂ ਬਾਅਦ ਸਾਡਾ ਕਰੀਅਰ ਮੁਕ ਗਿਆ ਸੀ। ਮੈਨੂੰ ਫਿਲਮਾਂ ਵਿਚ ਕੰਮ ਮਿਲਣਾ ਬੰਦ ਹੋ ਗਿਆ ਅਤੇ ਭਰਾ ਸ਼ੌਵਿਕ ਦੀ CAT 'ਚ 96% ਆਉਣ ਦੇ ਬਾਵਜੂਦ, ਉਸਦੀ ਫਿਊਟਰ ਪਲਾਨਿੰਗ ਸਭ ਤਬਾਹ ਹੋ ਗਿਆ।
ਹੁਣ ਰੀਆ ਚੱਕਰਵਰਤੀ ਆਪਣੇ ਭਰਾ ਸ਼ੋਵਿਕ ਚੱਕਰਵਰਤੀ ਨਾਲ ਮਿਲ ਕੇ ਕਾਰੋਬਾਰ ਚਲਾ ਰਹੀ ਹੈ। ਅੱਜ ਉਨ੍ਹਾਂ ਦਾ ਕਲੋਦਿੰਗ ਬ੍ਰਾਂਡ 40 ਕਰੋੜ ਰੁਪਏ ਦੀ ਵੈਲਿਊ ਰੱਖਦਾ ਹੈ ਅਤੇ ਰੀਆ ਨੇ ਮੁੰਬਈ ਵਿੱਚ ਆਪਣਾ ਪਹਿਲਾ ਆਫਲਾਈਨ ਸਟੋਰ ਵੀ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ: ਕੀ ਬਿਊਟੀ ਟ੍ਰੀਟਮੈਂਟ ਨੇ ਲਈ 'ਕਾਂਟਾ ਲਗਾ' ਗਰਲ ਦੀ ਜਾਨ? ਪਿਛਲੇ ਕਈ ਸਾਲਾਂ ਤੋਂ ਲੈ ਰਹੀ ਸੀ ਇਹ ਦਵਾਈਆਂ
ਟੈਲੀਵੀਜ਼ਨ 'ਚ ਵੀ ਦੁਬਾਰਾ ਵਾਪਸੀ
ਫਿਲਮਾਂ ਤੋਂ ਦੂਰ ਹੋ ਕੇ ਰੀਆ ਨੇ MTV Roadies ਦੇ ਨਵੇਂ ਸੀਜ਼ਨ ਵਿੱਚ ਗੈਂਗ ਲੀਡਰ ਵਜੋਂ ਭਾਗ ਲਿਆ, ਜਿਸ ਨਾਲ ਉਸ ਦੀ ਟੈਲੀਵੀਜ਼ਨ ਦੁਨੀਆ ਵਿੱਚ ਦੁਬਾਰਾ ਵਾਪਸੀ ਹੋਈ। ਹੁਣ ਰੀਆ ਹੋਲੀ ਹੋਲੀ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8