ਦਿਸ਼ਾ ਪਟਾਨੀ ਦੇ ਘਰ ਕੋਰੋਨਾ ਦੀ ਦਸਤਕ, ਪਿਤਾ ਸਮੇਤ ਹੋਰ ਲੋਕ ਕੋਰੋਨਾ ਪਾਜ਼ੇਟਿਵ

8/6/2020 10:29:28 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉੱਤਰ ਪ੍ਰਦੇਸ਼ ਪਾਵਰ ਡਿਪਾਰਟਮੈਂਟ 'ਚ ਵਿਜੀਲੈਂਸ ਯੂਨਿਟ ਦੇ 3 ਅਫ਼ਸਰ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਉਨ੍ਹਾਂ ਤਿੰਨਾਂ ਅਫ਼ਸਰਾਂ 'ਚ ਦਿਸ਼ਾ ਪਟਾਨੀ ਦਾ ਪਿਤਾ ਵੀ ਸ਼ਾਮਲ ਹੈ।

ਦਿਸ਼ਾ ਪਟਾਨੀ ਦੇ ਪਿਤਾ ਨੂੰ ਹੋਇਆ ਕੋਰੋਨਾ
ਐਡੀਸ਼ਨਲ ਸੀ. ਐੱਮ. ਓ. ਅਸ਼ੋਕ ਕੁਮਾਰ ਨੇ ਬੁੱਧਵਾਰ ਨੂੰ ਜਗਦੀਸ਼ ਪਾਟਨੀ ਤੇ ਬਾਕੀ ਦੇ ਦੋ ਅਫ਼ਸਰਾਂ ਨੂੰ ਕੋਰੋਨਾ ਹੋਣ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਦੱਸਿਆ ਕਿ ਜੋਨਲ ਚੀਫ਼ ਇੰਜੀਨੀਅਰ ਆਫ਼ਿਸ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਤਿੰਨੇ ਅਧਿਕਾਰੀ ਟ੍ਰਾਂਸਫਾਰਮ ਸਕੈਮ ਦੀ ਜਾਂਚ ਕਰ ਰਹੇ ਸਨ। ਦਿਸ਼ਾ ਪਟਾਨੀ ਦੇ ਪਿਤਾ ਯੂਪੀ ਪਾਵਰ ਡਿਪਾਰਟਮੈਂਟ ਦੀ ਵਿਜੀਲੈਂਸ ਯੂਨਿਟ 'ਚ ਡਿਪਟੀ ਐੱਸ. ਪੀ. ਹੈ।

ਦੱਸਣਯੋਗ ਹੈ ਕਿ ਦਿਸ਼ਾ ਪਟਾਨੀ ਪਿਛਲੀ ਵਾਰ ਫ਼ਿਲਮ 'ਬਾਗੀ 3' 'ਚ ਨਜ਼ਰ ਆਈ ਸੀ। ਦਿਸ਼ਾ ਪਟਾਨੀ ਹੁਣ ਸਲਮਾਨ ਖਾਨ ਨਾਲ ਫ਼ਿਲਮ 'ਰਾਧੇ' 'ਚ ਨਜ਼ਰ ਆਵੇਗੀ। ਦਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲੁਗੂ ਫ਼ਿਲਮ 'ਲੋਫਰ' ਨਾਲ ਕੀਤੀ ਸੀ। ਬਾਲੀਵੁੱਡ 'ਚ ਉਸ ਦੀ ਐਂਟਰੀ ਫ਼ਿਲਮ 'ਐੱਮ. ਐੱਸ. ਧੋਨੀ' ਨਾਲ ਹੋਈ ਸੀ।


sunita

Content Editor sunita