ਬੱਚਿਆਂ ਨੂੰ ਬਾਹਾਂ ''ਚ ਲੈ ਕੇ ਪੂਲ ''ਚ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਡਿੰਪੀ ਗਾਂਗੁਲੀ (ਤਸਵੀਰਾਂ)

Friday, Apr 01, 2022 - 01:41 PM (IST)

ਬੱਚਿਆਂ ਨੂੰ ਬਾਹਾਂ ''ਚ ਲੈ ਕੇ ਪੂਲ ''ਚ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਡਿੰਪੀ ਗਾਂਗੁਲੀ (ਤਸਵੀਰਾਂ)

ਮੁੰਬਈ- ਮਾਂ ਬਣਨਾ ਹਰ ਔਰਤ ਲਈ ਬਹੁਤ ਖੁਸ਼ਨੁਮਾ ਅਹਿਸਾਸ ਹੁੰਦਾ ਹੈ। ਮਦਰਹੁੱਡ ਲਾਈਫ ਇਕ ਅਜਿਹਾ ਫੇਸ ਹੈ ਜੋ ਤੁਹਾਨੂੰ ਰੋਲਰਕੋਸਟਰ ਦੀ ਤਰ੍ਹਾਂ ਹਰ ਭਾਵਨਾ ਦਾ ਆਨੰਦ ਲੈਣ ਦਿੰਦਾ ਹੈ। ਬੀ-ਟਾਊਨ ਦੀਆਂ ਕਈ ਹਸੀਨਾਵਾਂ ਇਸ ਸਮੇਂ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਮਜ਼ਾ ਲੈ ਰਹੀਆਂ ਹਨ। ਇਸ ਲਿਸਟ 'ਚ ਰਾਹੁਲ ਮਹਾਜਨ ਦੀ ਸਾਬਕਾ ਪਤਨੀ ਅਤੇ ਅਦਾਕਾਰਾ ਡਿੰਪੀ ਗਾਂਗੁਲੀ ਦਾ ਨਾਂ ਵੀ ਸ਼ਾਮਲ ਹੈ। ਡਿੰਪੀ ਗਾਂਗੁਲੀ ਤੀਜੀ ਵਾਰ ਮਾਂ ਬਣਨ ਜਾ ਰਹੀ ਹੈ। ਅਜਿਹੇ 'ਚ ਉਹ ਆਪਣੀ ਤੀਜੀ ਪ੍ਰੈਗਨੈਂਸੀ ਦਾ ਖੂਬ ਮਜ਼ਾ ਲੈ ਰਹੀ ਹੈ। ਹਾਲ ਹੀ 'ਚ ਗਰਭਵਤੀ ਡਿੰਪੀ ਨੇ ਧੀ ਰਿਆਨਾ ਅਤੇ ਪੁੱਤਰ ਆਰੀਅਨ ਖਾਨ ਦੇ ਨਾਲ ਪੂਲ ਟਾਈਮ ਇੰਜੁਆਏ ਕੀਤਾ। ਇਸ ਦੌਰਾਨ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਡਿੰਪੀ ਬਲਿਊ ਸਵਿਮਸੂਟ 'ਚ ਨਜ਼ਰ ਆ ਰਹੀ ਹੈ। ਆਰੀਅਨ ਗ੍ਰੀਨ ਆਊਟਫਿੱਟ 'ਚ ਤਾਂ ਰਿਆਨਾ ਪਿੰਕ ਡਰੈੱਸ 'ਚ ਦਿਖ ਰਹੀ ਹੈ। ਤਸਵੀਰ 'ਚ ਡਿੰਪੀ ਨੇ ਆਪਣੇ ਦੋਵਾਂ ਬੱਚਿਆਂ ਨੂੰ ਬਾਹਾਂ 'ਚ ਲਿਆ ਹੋਇਆ ਹੈ।  ਇਕ ਤਸਵੀਰ 'ਚ ਡਿੰਪੀ ਪੁੱਤਰ ਆਰੀਅਨ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਡਿੰਪੀ ਆਪਣੇ ਬੱਚਿਆਂ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਡਿੰਪੀ ਨੇ 21 ਮਾਰਚ ਨੂੰ ਆਪਣੀ ਤੀਜੀ ਪ੍ਰੈਗਨੈਂਸੀ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ। ਡਿੰਪੀ ਨੇ ਆਪਣੇ ਦੋਵਾਂ ਬੱਚਿਆਂ ਦੇ ਨਾਲ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਸੀ ਜਿਸ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਦਿਖੀ। ਡਿੰਪੀ ਦੀ ਧੀ ਰਿਆਨਾ ਮੰਮੀ ਦੇ ਬੇਬੀ ਬੰਪ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਇਸ ਪੋਸਟ ਦੇ ਨਾਲ ਡਿੰਪੀ ਨੇ ਲਿਖਿਆ ਸੀ-'ਮੇਰੇ ਲਈ ਮੈਨੂੰ ਅੱਜ ਤੱਕ ਦਾ ਸਭ ਤੋਂ ਸੰਤੁਸ਼ਟੀਦਾਇਕ ਅਤੇ ਪੂਰਾ ਕਰਨ ਵਾਲੇ ਪਿਆਰ ਦਾ ਅਨੁਭਵ ਮੇਰੇ ਬੱਚਿਆਂ ਨੂੰ ਮਿਲਿਆ ਹੈ। ਉਹ ਨਿਰਸੁਆਰਥ ਸੁਆਰਥੀ ਪਰ ਸੁਆਰਥੀ ਕਿਸਮ, ਜਦੋਂ ਉਹ ਮਦਦ ਨਹੀਂ ਕਰ ਸਕਦੇ,ਪਰ ਸਿਰਫ ਆਪਣੇ ਸਭ ਤੋਂ ਸੁੱਖਦ, ਸਭ ਤੋਂ ਦੁੱਖਦ, ਸਭ ਤੋਂ ਗੁੱਸੇ ਵਾਲੇ, ਨੀਂਦ ਨਾਲ ਭਰੇ, ਸਭ ਤੋਂ ਸਨਕੀ, ਭੁੱਖੇ ਪਲਾਂ 'ਚ ਤੁਹਾਨੂੰ ਸੋਚਦੇ ਹਨ ਅਤੇ ਤੁਹਾਨੂੰ ਲਗਭਗ ਭਗਵਾਨ ਦੀ ਤਰ੍ਹਾਂ ਮਹਿਸੂਸ ਕਰਦੇ ਹਨ। ਉਹ ਜੋ ਉਨ੍ਹਾਂ ਦੀ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ, ਉਹ ਹੈ ਜੋ ਮੈਨੂੰ ਹਰ ਦਿਨ ਇਕ ਉਦੇਸ਼ ਦਿੰਦਾ ਹੈ, ਇਕ ਬਿਹਤਰ ਇਨਸਾਨ ਬਣਨ ਲਈ, ਹਨ੍ਹੇਰੇ ਸਮੇਂ 'ਚ ਵੀ ਦੁਨੀਆ ਨੂੰ ਆਸ਼ਾਵਾਦੀ ਅੱਖਾਂ ਨਾਲ ਦੇਖਣ ਦੇ ਲਈ'।

PunjabKesari
ਡਿੰਪੀ ਨੇ ਸਾਲ 2015 'ਚ ਰੋਹਿਤ ਰਾਏ ਨਾਲ ਵਿਆਹ ਕਰ ਲਿਆ। ਡਿੰਪੀ ਅਤੇ ਰੋਹਿਤ ਰਾਏ ਇਕ ਬੱਚੀ ਅਤੇ ਪੁੱਤਰ ਦੇ ਮਾਤਾ-ਪਿਤਾ ਹਨ। ਹੁਣ ਦੋਵੇਂ ਤੀਜੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ। ਰੋਹਿਤ ਰਾਏ ਨਾਲ ਵਿਆਹ ਤੋਂ ਪਹਿਲਾਂ ਡਿੰਪੀ ਨੇ ਰਾਹੁਲ ਮਹਾਜਨ ਨਾਲ ਇਕ ਰਿਐਲਿਟੀ ਸ਼ੋਅ ਜਿਸ ਦਾ ਨਾਂ 'ਰਾਹੁਲ ਦੁਲਹਣੀਆ ਲੇ ਜਾਏਗਾ' ਸੀ 'ਚ ਵਿਆਹ ਰਚਾਇਆ ਸੀ। ਵਿਆਹ ਦੇ ਸਿਰਫ਼ ਚਾਰ ਮਹੀਨੇ ਬਾਅਦ ਹੀ ਡਿੰਪੀ ਨੇ ਰਾਹੁਲ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ। 


author

Aarti dhillon

Content Editor

Related News