ਅਦਾਕਾਰਾ ਚੰਦਰਿਕਾ ਦੇ ਪਤੀ ਨੇ 15 ਮਹੀਨੇ ਦੇ ਪੁੱਤ ਨੂੰ 3 ਵਾਰ ਬੇਰਹਿਮੀ ਨਾਲ ਸੁੱਟਿਆ ਜ਼ਮੀਨ 'ਤੇ
Tuesday, May 09, 2023 - 03:45 PM (IST)
ਮੁੰਬਈ (ਬਿਊਰੋ) : 'ਸਪਨੇ ਸੁਹਾਨੇ ਲੜਕਪਨ ਕੇ' ਅਤੇ 'ਸਾਵਧਾਨ ਇੰਡੀਆ' ਵਰਗੇ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੀ ਚੰਦਰਿਕਾ ਸਾਹਾ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਅਦਾਕਾਰਾ ਦੇ ਪਤੀ ਨੇ ਆਪਣੇ 15 ਮਹੀਨੇ ਦੇ ਬੱਚੇ ਨਾਲ ਬੇਰਹਿਮੀ ਦਿਖਾਈ, ਜਿਸ ਤੋਂ ਬਾਅਦ ਚੰਦਰਿਕਾ ਨੂੰ ਆਪਣੇ ਹੀ ਪਤੀ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣੀ ਪਈ। ਇਸ ਰੂਹ ਕੰਬਾਊ ਘਟਨਾ ਤੋਂ ਬਾਅਦ ਲੋਕਾਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ ਹਨ।
ਪੁਲਸ ਸ਼ਿਕਾਇਤ 'ਚ ਚੰਦਰਿਕਾ ਸਾਹਾ ਨੇ ਆਪਣੇ ਪਤੀ ਅਮਨ ਮਿਸ਼ਰਾ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਹੈ ਕਿ ਉਸ ਨੇ 15 ਮਹੀਨੇ ਦੇ ਬੱਚੇ ਨੂੰ ਤਿੰਨ ਵਾਰ ਫਰਸ਼ 'ਤੇ ਸੁੱਟਿਆ ਸੀ। ਚੰਦਰਿਕਾ ਨੇ ਪੁਲਸ ਨੂੰ ਇਹ ਵੀ ਦੱਸਿਆ ਹੈ ਕਿ ਉਸ ਦਾ ਪਤੀ ਬੱਚੇ ਦੇ ਜਨਮ ਤੋਂ ਖੁਸ਼ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’
ਚੰਦਰਿਕਾ ਸਾਹਾ ਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਉਹ ਰਸੋਈ 'ਚ ਸੀ ਅਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਸ ਨੇ ਪਤੀ ਨੂੰ ਬੱਚੇ ਦੀ ਦੇਖਭਾਲ ਕਰਨ ਲਈ ਕਿਹਾ ਅਤੇ ਦੇਖਿਆ ਕਿ ਉਹ ਉਸ ਨੂੰ ਬੈੱਡਰੂਮ 'ਚ ਲੈ ਗਿਆ। ਅਦਾਕਾਰਾ ਨੇ ਕਿਹਾ ਕਿ ਕੁਝ ਮਿੰਟਾਂ ਬਾਅਦ ਉਸ ਨੇ ਆਪਣੇ ਪੁੱਤਰ ਦੇ ਰੋਣ ਅਤੇ ਧਮਾਕੇ ਦੀ ਆਵਾਜ਼ ਸੁਣੀ। ਜਦੋਂ ਉਹ ਭੱਜ ਕੇ ਕਮਰੇ 'ਚ ਗਈ ਤਾਂ ਦੇਖਿਆ ਕਿ ਉਸ ਦਾ ਬੱਚਾ ਜ਼ਖਮੀ ਹਾਲਤ 'ਚ ਫਰਸ਼ 'ਤੇ ਪਿਆ ਸੀ। ਤੁਰੰਤ ਦੀ ਜ਼ਖਮੀ ਬੱਚੇ ਨੂੰ ਮਲਾਡ ਵੈਸਟ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਬੱਚੇ ਨੂੰ ਤਿੰਨ ਵਾਰ ਫਰਸ਼ 'ਤੇ ਚੱਕ-ਚੱਕ ਮਾਰਿਆ ਸੀ। ਇਸ ਦੇ ਨਾਲ ਹੀ ਪੁਲਸ ਨੇ ਅਮਨ ਖ਼ਿਲਾਫ਼ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ
ਦੱਸਣਯੋਗ ਹੈ ਕਿ ਚੰਦਰਿਕਾ ਸਾਹਾ ਨੂੰ ਸ਼ੋਅ 'ਸਪਨੇ ਸੁਹਾਨੇ ਲੜਕਪਨ ਕੇ' 'ਚ ਸੋਨਲ ਦਾ ਕਿਰਦਾਰ ਨਿਭਾ ਕੇ ਪਛਾਣ ਮਿਲੀ ਸੀ। ਇਸ ਤੋਂ ਇਲਾਵਾ ਉਹ 'ਅਦਾਲਤ', 'ਸੀ. ਆਈ. ਡੀ', 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਅਲਰਟ' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਚੰਦਰਿਕਾ ਕਈ ਟੀ. ਵੀ. ਇਸ਼ਤਿਹਾਰਾਂ ਲਈ ਵੀ ਜਾਣੀ ਜਾਂਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।