ਨੁਸਰਤ ਜਹਾਂ ਨੇ ਲਵ ਸਟੋਰੀ ਦਾ ਕੀਤਾ ਖ਼ੁਲਾਸਾ, ਨਹੀਂ ਯਕੀਨ ਤਾਂ ਜ਼ਰੂਰ ਵੇਖੋ ਇਹ ਵੀਡੀਓ

Friday, Dec 31, 2021 - 05:12 PM (IST)

ਨੁਸਰਤ ਜਹਾਂ ਨੇ ਲਵ ਸਟੋਰੀ ਦਾ ਕੀਤਾ ਖ਼ੁਲਾਸਾ, ਨਹੀਂ ਯਕੀਨ ਤਾਂ ਜ਼ਰੂਰ ਵੇਖੋ ਇਹ ਵੀਡੀਓ

ਮੁੰਬਈ (ਬਿਊਰੋ) - ਬੰਗਾਲ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਅਤੇ ਬੰਗਾਲੀ ਫ਼ਿਲਮ ਅਦਾਕਾਰਾ ਨੁਸਰਤ ਜਹਾਂ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਕੰਮ ਤੋਂ ਇਲਾਵਾ ਨੁਸਰਤ ਜਹਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਨੁਸਰਤ ਨੇ ਹਾਲ ਹੀ 'ਚ ਆਪਣੀ ਲਵ ਸਟੋਰੀ ਦਾ ਖ਼ੁਲਾਸਾ ਕੀਤਾ ਹੈ। ਇੰਨਾ ਹੀ ਨਹੀਂ ਨੁਸਰਤ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ।

ਅਦਾਕਾਰਾ ਅਤੇ ਟੀ. ਐੱਮ. ਸੀ. ਸੰਸਦ ਮੈਂਬਰ ਨੁਸਰਤ ਜਹਾਂ 2021 'ਚ ਸੁਰਖੀਆਂ ਬਣਾਉਣ ਵਾਲਿਆਂ 'ਚੋਂ ਇੱਕ ਹੈ। ਅਦਾਕਾਰਾ ਨੇ ਜੂਨ 2021 'ਚ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ, ਜਿੱਥੇ ਉਸ ਨੇ ਕਿਹਾ ਕਿ ਕਾਰੋਬਾਰੀ ਨਿਖਿਲ ਜੈਨ ਨਾਲ ਉਸ ਦਾ ਵਿਆਹ ਭਾਰਤ 'ਚ ਅਵੈਧ ਸੀ। ਇਸ ਤੋਂ ਤੁਰੰਤ ਬਾਅਦ ਨੁਸਰਤ ਨੇ ਇੱਕ ਬੱਚੇ ਯਿਸ਼ਾਨ ਨੂੰ ਜਨਮ ਦੇਣ ਤੋਂ ਬਾਅਦ ਅਦਾਕਾਰ ਯਸ਼ ਦਾਸ ਗੁਪਤਾ ਨਾਲ ਮਾਤਾ-ਪਿਤਾ ਨੂੰ ਅਪਣਾ ਲਿਆ। ਇਸ ਦੇ ਨਾਲ ਹੀ ਅਦਾਕਾਰ ਯਸ਼ ਦਾਸਗੁਪਤਾ ਨਾਲ ਉਸ ਦੀ ਨੇੜਤਾ ਵਧਣ ਲੱਗੀ ਹੈ। ਹੌਲੀ-ਹੌਲੀ ਉਹ ਸਭ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਖੋਲ੍ਹਦੀ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 
 

A post shared by Ishq (@ishq.fm)

ਰੇਡੀਓ ਸ਼ੋਅ 'ਚ ਲਵ ਸਟੋਰੀ ਦਾ ਖ਼ੁਲਾਸਾ
ਨੁਸਰਤ ਜਹਾਂ ਨੇ ਆਪਣੇ ਹੀ ਰੇਡੀਓ ਸ਼ੋਅ 'ਇਸ਼ਕ ਵਿਦ ਨੁਸਰਤ' 'ਚ ਯਸ਼ ਦਾਸਗੁਪਤਾ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇਸ ਰੇਡੀਓ ਸ਼ੋਅ 'ਤੇ ਨੁਸਰਤ ਨੇ ਯਸ਼ ਨੂੰ ਕਈ ਸਵਾਲ ਪੁੱਛੇ। ਉਸ ਨੇ ਯਸ਼ ਨੂੰ ਪੁੱਛਿਆ ਕਿ ਇਹ ਰਿਸ਼ਤਾ ਕਿਵੇਂ ਸ਼ੁਰੂ ਹੋਇਆ? ਇਹ ਸੁਣ ਕੇ ਯਸ਼ ਨੇ ਨਸੂਰਤ ਨੂੰ ਕਿਹਾ ਕਿ ਜੇਕਰ ਕੋਈ ਉਸ ਨੂੰ ਇਹੀ ਸਵਾਲ ਪੁੱਛੇ ਤਾਂ ਉਹ ਕੀ ਕਹੇਗੀ, ਮੈਂ ਤੁਹਾਨੂੰ ਪੁੱਛਦਾ ਹਾਂ ਕਿ ਸਾਡੇ ਵਿਚਕਾਰ ਸਭ ਕੁਝ ਕਿਵੇਂ ਸ਼ੁਰੂ ਹੋਇਆ?

 
 
 
 
 
 
 
 
 
 
 
 
 
 
 

A post shared by Nusrat (@nusratchirps)

ਨੁਸਰਤ ਨੇ ਕੀਤਾ ਪਿਆਰ ਦਾ ਇਜ਼ਹਾਰ
ਯਸ਼ ਦਾਸਗੁਪਤਾ ਨੂੰ ਸੁਣਨ ਤੋਂ ਬਾਅਦ ਨੁਸਰਤ ਨੇ ਬਿਨਾਂ ਕਿਸੇ ਝਿਜਕ ਦੇ ਪ੍ਰੇਮ ਕਹਾਣੀ ਦਾ ਖੁਲਾਸਾ ਕੀਤਾ। ਉਸ ਨੇ ਕਿਹਾ, ''ਮੈਂ ਤੁਹਾਡੇ ਨਾਲ ਭੱਜ ਗਈ ਹਾਂ।'' ਇਹ ਸੁਣ ਕੇ ਯਸ਼ ਬੋਲਿਆ, ''ਤੁਸੀਂ ਭੱਜ ਗਏ, ਤੇਰਾ ਮਤਲਬ ਅਸੀਂ ਹੱਥ ਫੜ੍ਹ ਕੇ ਸੜਕਾਂ 'ਤੇ ਦੌੜੇ।' ਇਸ 'ਤੇ ਨੁਸਰਤ ਨੇ ਫਿਰ ਉਸੇ ਸ਼ਬਦ 'ਤੇ ਜ਼ੋਰ ਦਿੰਦੇ ਹੋਏ ਕਿਹਾ, 'ਨਹੀਂ ਨਹੀਂ, ਮੈਂ ਤੁਹਾਡੇ ਨਾਲ ਫਰਾਰ ਹੋ ਗਈ, ਇਹ ਸਹੀ ਸ਼ਬਦ ਹੈ, ਹਾਂ, ਮੈਂ ਤੁਹਾਡੇ ਨਾਲ ਫਰਾਰ ਹੋ ਗਈ ਸੀ।' ਇਸ ਤੋਂ ਬਾਅਦ ਨੁਸਰਤ ਨੇ ਕਿਹਾ, 'ਮੇਰਾ ਪਿਆਰ, ਮੇਰੀ ਪਸੰਦ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ, ਇਹ ਮੇਰੀ ਪਸੰਦ ਸੀ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News