''ਜੈ ਸੰਤੋਸ਼ੀ ਮਾਂ'' ਫੇਮ ਅਦਾਕਾਰਾ ਬੇਲਾ ਬੋਸ ਦਾ ਦਿਹਾਂਤ

02/21/2023 12:35:51 PM

ਮੁੰਬਈ (ਬਿਊਰੋ) : 'ਸ਼ਿਕਾਰ', 'ਜੀਨੇ ਕੀ ਰਾਹ' ਅਤੇ 'ਜੈ ਸੰਤੋਸ਼ੀ ਮਾਂ' ਵਰਗੀਆਂ ਬਲਾਕਬਸਟਰ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਕਲਾਸੀਕਲ ਡਾਂਸਰ ਬੇਲਾ ਬੋਸ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਬੇਲਾ ਬੋਸ ਨੇ ਆਪਣੀ ਅਦਾਕਾਰੀ ਦੀ ਲੰਬੀ ਪਾਰੀ ਖੇਡੀ ਹੈ। ਉਸ ਨੇ ਮਨੀਪੁਰੀ ਕਲਾਸੀਕਲ ਡਾਂਸ ਫਾਰਮ 'ਚ ਮੁਹਾਰਤ ਹਾਸਲ ਕੀਤੀ ਸੀ। ਬੇਲਾ ਬੋਸ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਵੀ ਅਦਾਕਾਰਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਦੱਸ ਦਈਏ ਕਿ ਬੇਲਾ ਬੋਸ ਨੇ 200 ਤੋਂ ਵੱਧ ਹਿੰਦੀ ਅਤੇ ਖ਼ੇਤਰੀ ਭਾਸ਼ਾ ਵਾਲੀ ਭਾਰਤੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇੱਕ ਪੜਾਅ 'ਤੇ ਉਹ ਅਰੁਣਾ ਇਰਾਨੀ ਅਤੇ ਹੈਲਨ ਨਾਲ ਇੱਕ ਮਸ਼ਹੂਰ ਡਾਂਸਰ ਵਜੋਂ ਵੀ ਮਸ਼ਹੂਰ ਹੋਈ। ਬੇਲਾ ਬਹੁ-ਪ੍ਰਤੀਭਾਸ਼ਾਲੀ ਅਦਾਕਾਰਾ ਸੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’

ਦੱਸਣਯੋਗ ਹੈ ਕਿ ਬੇਲਾ ਬੋਸ ਦੀ ਪਹਿਲੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਸੌਤੇਲਾ ਭਾਈ' ਸੀ, ਜੋ 1962 'ਚ ਰਿਲੀਜ਼ ਹੋਈ। ਉਦੋ ਬੇਲਾ ਦੀ ਉਮਰ ਸਿਰਫ਼ 21 ਸਾਲ ਦੀ ਸੀ। ਇਸ 'ਚ ਉਨ੍ਹਾਂ ਦੇ ਉਲਟ ਗੁਰੂ ਦੱਤ ਨਜ਼ਰ ਆਏ। ਅਦਾਕਾਰਾ ਨੂੰ ਰਾਜ ਕਪੂਰ ਨਾਲ ਵੱਡਾ ਬ੍ਰੇਕ ਮਿਲਿਆ। ਉਨ੍ਹਾਂ ਨੇ 'ਮੈਂ ਨਸ਼ੇ ਮੈਂ ਹੂੰ' 'ਚ ਰਾਜ ਕਪੂਰ ਨਾਲ ਡਾਂਸ ਨੰਬਰ ਕੀਤਾ ਸੀ। 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News