ਅਦਾਕਾਰਾ ਅਮੀਸ਼ਾ ਪਟੇਲ ਅੱਜ ਮਨਾਵੇਗੀ ਆਪਣਾ 45ਵਾਂ ਜਨਮ ਦਿਨ, ਦੇਖੋ ਖ਼ੂਬਸੂਰਤ ਤਸਵੀਰਾਂ
Wednesday, Jun 09, 2021 - 10:12 AM (IST)
ਮੁੰਬਈ-ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਮੀਸ਼ਾ ਪਟੇਲ 45 ਸਾਲਾਂ ਦੀ ਹੋ ਗਈ ਹੈ ਉਹ 9 ਜੂਨ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ। ਉਹ ਹੁਣ ਭਾਵੇਂ ਫ਼ਿਲਮੀ ਦਨੀਆ ਤੋਂ ਦੂਰ ਚਲੀ ਗਈ ਹੈ ਪਰ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਅਤੇ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦਿੱਤੀਆਂ ਹਨ।
ਅਮੀਸ਼ਾ ਪਟੇਲ ਦਾ ਜਨਮ ਮਹਾਰਾਸ਼ਟਰਾ ਦੇ ਇਕ ਗੁਜਰਾਤੀ ਪਰਿਵਾਰ ’ਚ ਸਾਲ 1975 ’ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤ ਮੁੰਬਈ ਤੋਂ ਕੀਤੀ।
ਇਸ ਤੋਂ ਬਾਅਦ ਅਮੀਸ਼ਾ ਪਟੇਲ ਨੇ ਅਮਰੀਕਾ ਦੇ ਟਫਟ੍ਰਸ ਯੂਨੀਵਰਸਿਟੀ ਵਿਖੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਇਹ ਗੱਲ ਅਦਾਕਾਰਾ ਦੇ ਬਹੁਤ ਘੱਟ ਫੈਨਜ਼ ਨੂੰ ਪਤਾ ਹੋਵੇਗੀ ਕਿ ਉਨ੍ਹਾਂ ਨੇ ਆਪਣੀ ਯੂਨੀਵਰਸਿਟੀ ’ਚ ਅਰਥ ਸ਼ਾਸਤਰ ਦੇ ਪੇਪਰ ਲਈ ਗੋਲਡ ਮੈਡਲ ਜਿੱਤਿਆ ਸੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮੀਸ਼ਾ ਪਟੇਲ ਨੇ ਬਾਲੀਵੁੱਡ ’ਚ ਕਦਮ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਫਿਲਮ ‘ਕਹੋ ਨਾ ਪਿਆਰ ਹੈ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ। ਇਹ ਫ਼ਿਲਮ ਸਾਲ 2000 ’ਚ ਆਈ ਸੀ।