ਅਦਾਕਾਰਾ ਆਮਰਪਾਲੀ ਦੁਬੇ ਨੂੰ ਵੀ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Sunday, Apr 11, 2021 - 01:10 PM (IST)

ਅਦਾਕਾਰਾ ਆਮਰਪਾਲੀ ਦੁਬੇ ਨੂੰ ਵੀ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ: ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨੀਂ ਇਸ ਵਾਇਰਸ ਦੀ ਚਪੇਟ ’ਚ ਕਈ ਸਿਤਾਰੇ ਵੀ ਆ ਰਹੇ ਹਨ। ਉੱਧਰ ਹੁਣ ਬੀ-ਟਾਊਨ ਤੋਂ ਬਾਅਦ ਭੋਜਪੁਰੀ ਇੰਡਸਟਰੀ ’ਚ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ’ਚ ਭੋਜਪੁਰੀ ਦੀ ਮਸ਼ਹੂਰ ਅਦਾਕਾਰਾ ਆਮਰਪਾਲੀ ਦੁਬੇ ਕੋਵਿਡ ਪਾਜ਼ੇਟਿਵ ਪਾਈ ਗਈ ਹੈ। 

PunjabKesari
ਕੋਵਿਡ ਦੀ ਚਪੇਟ ’ਚ ਆਉਣ ਤੋਂ ਬਾਅਦ ਅਦਾਕਾਰਾ ਘਰ ’ਚ ਇਕਾਂਤਵਾਸ ਹੈ। ਆਮਰਪਾਲੀ ਨੇ ਆਪਣੀ ਪੋਸਟ ਰਾਹੀਂ ਆਪਣੇ ਪ੍ਰਸ਼ੰਸਕ ਨੂੰ ਉਨ੍ਹਾਂ ਨੂੰ ਦੁਆਵਾਂ ’ਚ ਯਾਦ ਰੱਖਣ ਦੀ ਅਪੀਲ ਕੀਤੀ ਹੈ। 


ਆਮਰਪਾਲੀ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ‘ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅੱਜ ਸਵੇਰੇ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਅਤੇ ਮੈਂ ਅਤੇ ਮੇਰਾ ਪਰਿਵਾਰ ਹਰ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ ਅਤੇ ਦਵਾਈਆਂ ਲੈ ਰਹੇ ਹਨ। ਚਿੰਤਾ ਨਾ ਕਰਨਾ, ਅਸੀਂ ਬਿਲਕੁੱਲ ਠੀਕ ਹਾਂ। ਮੇਰੇ ਅਤੇ ਮੇਰੇ ਪਰਿਵਾਰ ਨੂੰ ਸਿਰਫ਼ ਉਨ੍ਹਾਂ ਦੀਆਂ ਦੁਆਵਾਂ ’ਚ ਰੱਖਣਾ।

PunjabKesari
ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ’ਚ ਹੁਣ ਤੱਕ ਅਦਾਕਾਰਾ ਆਮਿਰ ਖ਼ਾਨ, ਭੂਮੀ ਪੇਡਨੇਕਰ, ਅਕਸ਼ੈ ਕੁਮਾਰ, ਕੈਟਰੀਨਾ ਕੈਫ, ਪਰੇਸ਼ ਰਾਵਲ, ਆਲੀਆ ਭੱਟ, ਵਿੱਕੀ ਕੋਸ਼ਲ ਸਮੇਤ ਕਈ ਸਿਤਾਰੇ ਆਏ ਹਨ। ਆਮਰਪਾਲੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਆਸ਼ਿਕੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ’ਚ ਆਮਰਪਾਲੀ ਦੇ ਆਪੋਜ਼ਿਟ ਖੇਸਾਰੀ ਲਾਲ ਯਾਦਵ ਨਜ਼ਰ ਆਉਣਗੇ।  


author

Aarti dhillon

Content Editor

Related News